ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨਕੇ ਸ਼ਰਮਾ ਨੇ ਹਲਕਾ ਇੰਚਾਰਜ ਕਬੀਰ ਦਾਸ, ਪੀਏਸੀ ਦੇ ਮੈਂਬਰ ਜਗਮੀਤ ਸਿੰਘ ਹਰਿਆਊ, ਮੀਤ ਪ੍ਰਧਾਨ ਮਹਿੰਦਰ ਸਿੰਘ ਲਾਲਕਾ,ਤੇ ਹੋਰ ਪਤਵੰਤਿਆਂ ਦੇ ਨਾਲ ਪਿੰਡ ਬਾਦਸ਼ਾਹਪੁਰ, ਰਾਮਪੁਰ ਪੜਤਾ ਅਤੇ ਭਾਗੋਮਾਜਰੀ ਵਿੱਚ ਘੱਗਰ ਦਰਿਆ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਘੱਗਰ ਦਰਿਆ ਵਿਚ ਨਦੀ ਪਟਿਆਲਾ, ਟਾਂਗਰੀ, ਮਾਰਕੰਡਾ, ਡਰੇਨ ਸਿਊਣਵਾਲੀ, ਮੀਰਾਂਪੁਰ ਚੋਅ ਦਾ ਪਾਣੀ ਪੈਂਦਾ ਹੈ। ਕੱਚੇ ਬੰਨ੍ਹ ਤੇ ਸਰਕਾਰ ਅਣਗਿਹਲੀ ਕਾਰਨ ਜ਼ਿੰਮੀਦਾਰ ਪੂਰੀ ਤਰ੍ਹਾਂ ਬਰਬਾਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗੰਧਲੇ ਪਾਣੀ ਨਾਲ ਕੈਂਸਰ ਫ਼ੈਲ ਰਿਹਾ ਹੈ ਤੇ ਲੋਕ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੰਗਤ ਨੇ ਉਨ੍ਹਾਂ ਦੀ ਝੋਲੀ ਸੇਵਾ ਪਾਈ ਤਾਂ ਘੱਗਰ ਦਾ ਪ੍ਰਦੂਸ਼ਣ ਖਤਮ ਕਰਨਾ, ਬੰਨ ਬਣਾਉਣਾ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਘੱਗਰ ਦੇ ਦੋਵੇਂ ਪਾਸੇ ਮਾਰਕੀਟ ਰੇਟ ’ਤੇ ਜ਼ਮੀਨ ਐਕੁਆਇਰ ਕਰ ਕੇ ਪਿਛਲੇ 70-80 ਸਾਲਾਂ ਤੋਂ ਵੱਧ ਆਏ ਪਾਣੀ ਦੇ ਹਿਸਾਬ ਨਾਲ ਪੱਕੇ ਬੰਨ ਅਤੇ ਚੈਕ ਡੈਮ ਵੀ ਬਣਾਵਾਏ ਜਾਣਗੇ। ਉਨ੍ਹਾਂ ਕਿਹਾ ਹੈ ਕਿ ਚਾਰ ਵਾਰ ਸੰਸਦ ਮੈਂਬਰ ਰਹੇ ਪ੍ਰਨੀਤ ਕੌਰ, ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਰਹੇ, ਡਾ. ਧਰਮਵੀਰ ਗਾਂਧੀ ਪੰਜ ਸਾਲ ਸੰਸਦ ਮੈਂਬਰ ਰਹੇ ਪਰ ਉਨ੍ਹਾਂ ਨੇ ਮਸਲੇ ਵੱਲ ਧਿਆਨ ਨਹੀਂ ਦਿੱਤਾ। ਇਸ ਮੌਕੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਮਾਹਲ, ਗੁਰਿੰਦਰ ਸਿੰਘ ਭੰਗੂ, ਅਵਤਾਰ ਸਿੰਘ ਬਾਜਵਾ, ਤੇਜ ਗੋਇਲ, ਸੁਖਜੀਤ ਸਿੰਘ ਬਕਰਾਹਾ, ਲਖਵਿੰਦਰ ਸਿੰਘ ਲੱਖੀ, ਸਾਹਿਬ ਸਿੰਘ ਨਨਹੇੜਾ ਅਤੇ ਨਰਿੰਦਰ ਸਿੰਘ ਸੰਧੂ ਹਾਜ਼ਰ ਸਨ। ‘ਅਪਰੇਸ਼ਨ ਬਲੂ ਸਟਾਰ ਦੀ ਗਾਂਧੀ ਪਰਿਵਾਰ ਨੇ ਮੁਆਫੀ ਕਿਉਂ ਨਹੀਂ ਮੰਗੀ’ ਪਟਿਆਲਾ (ਸਰਬਜੀਤ ਸਿੰਘ ਭੰਗੂ): ਪਟਿਆਲਾ ਤੋਂ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੇ ਕਿਹਾ ਹੈ ਕਿ ਪੰਜਾਬੀਆਂ ਦੀਆਂ ਵੋਟਾਂ ਮੰਗਣ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਇਹ ਦੱਸਣ ਕਿ ਹੁਣ ਤੱਕ ਗਾਂਧੀ ਪਰਿਵਾਰ ਨੇ ਅਪਰੇਸ਼ਨ ਬਲੂ ਸਟਾਰ ਤੇ ਸਿੱਖ ਕਤਲੇਆਮ ਦੀ ਮੁਆਫੀ ਕਿਉਂ ਨਹੀਂ ਮੰਗੀ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਹ ਇਹ ਵੇਖ ਕੇ ਹੈਰਾਨ ਹਨ ਕਿ ਕਿਸ ਬੇਸ਼ਰਮੀ ਨਾਲ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਚੋਣਾਂ ਦੇ ਆਖਰੀ ਪੜਾਅ ’ਤੇ ਪੰਜਾਬ ਵਿਚ ਪੰਜਾਬੀਆਂ ਦੀਆਂ ਵੋਟਾਂ ਮੰਗਣ ਪਹੁੰਚੇ ਹਨ। ਅੱਜ ਤੱਕ ਗਾਂਧੀ ਪਰਿਵਾਰ ਨੇ ਨਾ ਹੀ ਇੰਦਰਾ ਗਾਂਧੀ ਵੱਲੋਂ ਟੈਂਕਾਂ ਅਤੇ ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਹਮਲੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਨ ਦੀ ਅਤੇ ਨਾ ਹੀ 1984 ਵਿਚ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਹਜ਼ਾਰਾਂ ਮਾਸੂਮ ਤੇ ਬੇਦੋਸ਼ੇ ਸਿੱਖਾਂ ਦੇ ਕਤਲੇਆਮ ਦੀ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਚਾਹੀਦਾ ਸੀ ਕਿ ਪੰਜਾਬੀਆਂ ਦੀਆਂ ਵੋਟਾਂ ਮੰਗਣ ਤੋਂ ਪਹਿਲਾਂ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੁੰਦੇ ਤੇ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਕੋਲੋਂ ਆਪਣੀ ਦਾਦੀ ਵੱਲੋਂ ਕੀਤੇ ਬੱਜ਼ਰ ਗੁਨਾਹ ਦੀ ਮੁਆਫੀ ਮੰਗਦੇ। ਐੱਨਕੇ ਸ਼ਰਮਾ ਨੇ ਹੋਰ ਕਿਹਾ ਕਿ ਅਜਿਹਾ ਕਰਨ ਦੀ ਥਾਂ ਦੋਵਾਂ ਭੈਣ ਭਰਾਵਾਂ ਨੇ ਕਾਂਗਰਸ ਦੇ ਰਵਾਇਤੀ ਤਰੀਕੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਨੀਤੀ ਦਾ ਰਾਹ ਚੁਣ ਲਿਆ ਤੇ ਅੱਜ ਪੰਜਾਬ ਵਿਚ ਝੂਠਾ ਚੋਣ ਪ੍ਰਚਾਰ ਕਰ ਰਹੇ ਹਨ ਕਿ ਔਰਤਾਂ ਨੂੰ ਇਕ-ਇਕ ਲੱਖ ਰੁਪਏ ਸਾਲ ਦਾ ਮਿਲੇਗਾ ਤੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਵਿਚ ਦੋ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਰਹੀ, ਉਸ ਵੇਲੇ ਤਾਂ ਵਾਅਦਾ ਕਰ ਕੇ ਵੀ ਕਰਜ਼ਾ ਮੁਆਫ ਨਹੀਂ ਕੀਤਾ ਗਿਆ ਤੇ ਹੁਣ ਔਰਤਾਂ ਨੂੰ ਦੇਣਾ ਤਾਂ ਕੀ ਸੀ ਸਗੋਂ ਗਰੀਬ ਧੀਆਂ ਲਈ ਚਲਦੀ ਸ਼ਗਨ ਸਕੀਮ ਵੀ ਬੰਦ ਕਰ ਦਿੱਤੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.