post

Jasbeer Singh

(Chief Editor)

Punjab

ਮੁਹਾਲੀ ਅਦਾਲਤ ਵਲੋਂ ਬੱਬਰ ਖਾਲਸਾ ਦੇ 10 ਕਾਰਕੁੰਨਾਂ ਖਿਲਾਫ਼ ਦੋਸ਼ ਤੈਅ

post-img

ਮੁਹਾਲੀ ਅਦਾਲਤ ਵਲੋਂ ਬੱਬਰ ਖਾਲਸਾ ਦੇ 10 ਕਾਰਕੁੰਨਾਂ ਖਿਲਾਫ਼ ਦੋਸ਼ ਤੈਅ ਮੋਹਾਲੀ, 20 ਅਪ੍ਰੈਲ 2026 : ਪੰਜਾਬ ਦੇ ਜਿਲਾ ਮੋਹਾਲੀ ਦੀ ਅਦਾਲਤ ਵਲੋਂ ਅੱਜ ਬੱਬਰ ਖਾਲਸਾ ਦੇ 10 ਕਾਰਕੁੰਨਾਂ ਖਿਲਾਫ਼ ਦੋਸ਼ ਤੈਅ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਕੌਣ ਹਨ ਜਿਨ੍ਹਾਂ ਵਿਰੁੱਧ ਦੋਸ਼ ਤੈਅ ਕੀਤੇ ਗਏ ਹਨ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਅਦਾਲਤ ਵਲੋੋਂ ਬੱਬਰ ਖਾਲਸਾ ਦੇ ਜਿਹੜੇ 10 ਕਾਰਕੁੰਨਾਂ ਵਿਰੁੱਧ ਦੋਸ਼ ਤੈਅ ਕੀਤੇ ਗਏ ਹਨ ਵਿਚ ਸ਼ਕੀਲ ਅਹਿਮਦ ਉਰਫ਼ ਲਾਡੀ ਵਾਸੀ ਪਿੰਡ ਸੰਧਵਾਂ ਜ਼ਿਲ੍ਹਾ ਗੁਰਦਾਸਪੁਰ, ਲਵਪ੍ਰੀਤ ਸਿੰਘ ਉਰਫ ਲਾਬੂ ਉਰਫ ਸੰਧੂ ਵਾਸੀ ਪਿੰਡ ਦਾਦੂ ਜੋਧ (ਬਟਾਲਾ), ਸਰੂਪ ਸਿੰਘ ਉਰਫ਼ ਰੂਪ ਘੁੱਲਾ ਵਾਸੀ ਪਿੰਡ ਖੋਥਾ (ਗੁਰਦਾਸਪੁਰ), ਸਹਿਜਪ੍ਰੀਤ ਸਿੰਘ ਉਰਫ ਨਿਰਵੈਰ ਸਿੰਘ ਸੰਨੀ ਵਾਸੀ ਪਿੰਡ ਖੋਥਾ, ਅਮਰਜੀਤ ਸਿੰਘ ਉਰਫ ਨਿੱਕਾ ਉਰਫ ਬਈਆ ਵਾਸੀ ਪਿੰਡ ਕੋਟਲੀ ਸੂਰਤ ਮੱਲੀਆਂ (ਗੁਰਦਾਸਪੁਰ), ਕਰਨਬੀਰ ਸਿੰਘ ਉਰਫ ਰਾਜਾ ਵਾਸੀ ਪਿੰਡ ਗੁੱਜਰਪੁਰਾ ਭੰਗਾਲੀ (ਮਜੀਠਾ), ਵਿਸ਼ਾਲਦੀਪ ਸਿੰਘ ਵਾਸੀ ਪਿੰਡ ਲਹਿਰਕਾ (ਅੰਮਿ੍ਤਸਰ), ਸ਼ਰਨਜੀਤ ਸਿੰਘ ਉਰਫ ਸੰਨੀ ਵਾਸੀ ਪਿੰਡ ਮਾਨ ਬਟਾਲਾ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਖੋਥਾ ਅਤੇ ਸੁਖਵਿੰਦਰ ਸਿੰਘ ਉਰਫ ਸੁੱਖ ਉੱਪਲ ਵਾਸੀ ਪਿੰਡ ਲਹਿਰਕਾ ਅੰਮ੍ਰਿਤਸਰ ਸ਼ਾਮਲ ਹਨ। ਕਿਸ ਕਿਸ ਧਾਰਾ ਤਹਿਤ ਦੋਸ਼ ਕੀਤੇ ਗਏ ਹਨ ਤੈਅ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਨਾਲ ਜੁੜੇ ਮੁਲਜਮਾਂ ਵੱਲੋਂ ਪੰਜਾਬ `ਚ ਅੱਤਵਾਦੀ ਕਾਰਵਾਈਆਂ ਕਰਨ ਲਈ ਸਾਜਿਸ਼ ਰਚਣ ਅਤੇ ਮੁਲਜਮਾਂ ਕੋਲੋਂ ਨਜਾਇਜ ਅਸਲਾ ਬਰਾਮਦ ਹੋਣ ਦੇ ਮਾਮਲੇ ਦੀ ਸੁਣਵਾਈ ਜੋ ਕਿ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ `ਚ ਹੋਈ ਵਿਚ ਅਦਾਲਤ ਵੱਲੋਂ ਇਸ ਮਾਮਲੇ `ਚ ਪੁਲਸ ਵਲੋਂ ਨਾਮਜਦ ਕੀਤੇ ਗਏ ਵਿਅਕਤੀਆਂ ਖਿਲਾਫ ਧਾਰਾ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 17, 18, 18 (ਬੀ) ਅਤੇ 20, ਧਾਰਾ 120-ਬੀ, 121, 153 ਅਤੇ 25 (7), (8)-54-59 ਆਰਮਜ਼ ਐਕਟ, 21 ਸੀ/29-61-85 ਐਨ. ਡੀ. ਪੀ. ਐਸ ਐਕਟ ਦੇ ਤਹਿਤ ਦੋਸ਼ ਤੈਅ ਕਰ ਦਿੱਤੇ ਹਨ ।

Related Post

Instagram