ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀ ਕਰੋੜਾਂ ਰੁਪਏ ਦੀ ਹੋਰ ਜਾਇਦਾਦ ਕੁਰਕ
- by Jasbeer Singh
- April 29, 2026
ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀ ਕਰੋੜਾਂ ਰੁਪਏ ਦੀ ਹੋਰ ਜਾਇਦਾਦ ਕੁਰਕ ਨਵੀਂ ਦਿੱਲੀ, 29 ਅਪ੍ਰੈਲ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਅਨਿਲ ਅੰਬਾਨੀ ਦੀਆਂ ਜਾਇਦਾਦਾਂ ਕੁਰਕ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿੰਨੇ ਕਰੋੜ ਦੀ ਜਾਇਦਾਦ ਕੀਤੀ ਗਈ ਹੈ ਕੁਰਕ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ਵਿਰੁੱਧ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 3034 ਕਰੋੜ ਰੁਪਏ ਦੀ ਨਵੀ ਜਾਇਦਾਦ ਜ਼ਬਤ ਕਰ ਲਈ ਹੈ। ਇਸ ਦੇ ਨਾਲ ਹੀ ਹੁਣ ਤਕ ਕੁਰਕ ਕੀਤੀਆਂ ਗਈਆਂ ਕੁੱਲ 19 ਹਜ਼ਾਰ 344 ਕਰੋੜ ਰੁਪਏ ਹੋ ਗਈ ਹੈ । ਕੁਰਕ ਕੀਤੀ ਜਾਇਦਾਦ ਵਿਚ ਕੀ ਕੀ ਹੈ ਸ਼ਾਮਲ ਸੂਤਰਾਂ ਨੇ ਦੱਸਿਆ ਕਿ ਕੁਰਕ ਕੀਤੀ ਗਈ ਸਾਰੀ ਜਾਇਦਾਦ ਰਿਲਾਇੰਸ ਕਮਿਊਨੀਕੇਸ਼ਨਜ਼ ਤੇ ਰਿਲਾਇੰਸ ਇਨਫਰਾਸਟ੍ਰਕਚਰ ਲਿਮਟਿਡ ਦੀ ਹੈ। ਇਸ `ਚ ਮੁੰਬਈ `ਚ ਇਕ ਫਲੈਟ, ਖੰਡਾਲਾ `ਚ ਇਕ ਫਾਰਮ ਹਾਊਸ, ਅਹਿਮਦਾਬਾਦ ਨੇੜੇ ਸਾਨੰਦ `ਚ ਜ਼ਮੀਨ ਦੇ ਕੁਝ ਪਲਾਟ ਤੇ ਆਰ-ਇੰਫਰਾ ਦੇ 7.71 ਕਰੋੜ ਰੁਪਏ ਦੇ ਸ਼ੇਅਰ ਸ਼ਾਮਲ ਹਨ । ਖੰਡਾਲਾ ਮਹਾਰਾਸ਼ਟਰ ਦਾ ਇਕ ਪਹਾੜੀ ਇਲਾਕਾ ਹੈ। ਕੇਂਦਰੀ ਏਜੰਸੀ ਨੇ ਇਨ੍ਹਾਂ ਜਾਇਦਾਦਾਂ ਨੂੰ ਕੁਰਕ ਕਰਨ ਲਈ ਮਨੀ ਲਾਂਡਰਿੰਗ ਰੋਕਥਾਮ ਐਕਟ ਅਧੀਨ ਕੁਰਕੀ ਦੇ ਆਰਜ਼ੀ ਹੁਕਮ ਜਾਰੀ ਕੀਤੇ ਹਨ ।
