ਜੰਗ, ਅੱਤਵਾਦ ਅਤੇ ਨਕਸਲਵਾਦ ਨਾਲੋਂ ਜਿ਼ਆਦਾ ਲੋਕ ਸੜਕ ਹਾਦਸਿਆਂ ਵਿਚ ਮਾਰੇ ਗਏ ਹਨ : ਗਡਕਰੀ
- by Jasbeer Singh
- August 29, 2024
ਜੰਗ, ਅੱਤਵਾਦ ਅਤੇ ਨਕਸਲਵਾਦ ਨਾਲੋਂ ਜਿ਼ਆਦਾ ਲੋਕ ਸੜਕ ਹਾਦਸਿਆਂ ਵਿਚ ਮਾਰੇ ਗਏ ਹਨ : ਗਡਕਰੀ ਨਵੀਂ ਦਿੱਲੀ : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਨੂੰ ਕਿਹਾ ਕਿ ਭਾਰਤ ਵਿਚ ਜੰਗ, ਅੱਤਵਾਦ ਅਤੇ ਨਕਸਲਵਾਦ ਨਾਲੋਂ ਵੱਧ ਲੋਕ ਸੜਕ ਹਾਦਸਿਆਂ ਵਿਚ ਮਰਦੇ ਹਨ।ਉਦਯੋਗ ਸੰਗਠਨ ਫਿੱਕੀ ਦੇ ‘ਰੋਡ ਸੇਫਟੀ ਅਵਾਰਡਸ ਐਂਡ ਸੈਮੀਨਾਰ-2024’ ਦੇ ਛੇਵੇਂ ਐਡੀਸ਼ਨ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਸੜਕੀ ਪ੍ਰੋਜੈਕਟਾਂ ਦੀ ਮਾੜੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ (ਡੀਪੀਆਰ) ਕਾਰਨ ‘ਬਲੈਕ ਸਪਾਟਸ’ (ਹਾਦਸਿਆਂ ਵਾਲੇ ਖੇਤਰਾਂ) ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਕਿਹਾ, ‘‘ਜੰਗ, ਅੱਤਵਾਦ ਅਤੇ ਨਕਸਲਵਾਦ ਨਾਲੋਂ ਜ਼ਿਆਦਾ ਲੋਕ ਸੜਕ ਹਾਦਸਿਆਂ ‘ਚ ਮਾਰੇ ਗਏ ਹਨ। ਗਡਕਰੀ ਮੁਤਾਬਕ ਭਾਰਤ ‘ਚ ਹਰ ਸਾਲ ਪੰਜ ਲੱਖ ਹਾਦਸੇ ਹੁੰਦੇ ਹਨ, ਜਿਨ੍ਹਾਂ ‘ਚ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਦਕਿ ਤਿੰਨ ਲੱਖ ਲੋਕ ਜ਼ਖਮੀ ਹੁੰਦੇ ਹਨ।ਉਨ੍ਹਾਂ ਕਿਹਾ, “ਇਸ ਨਾਲ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ ਤਿੰਨ ਫੀਸਦੀ ਦਾ ਨੁਕਸਾਨ ਹੁੰਦਾ ਹੈ। ‘ਬਲੀ ਦੇ ਬੱਕਰੇ’ ਵਾਂਗ ਹਰ ਹਾਦਸੇ ਲਈ ਡਰਾਈਵਰ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਮੈਂ ਤੁਹਾਨੂੰ ਦੱਸਦਾ ਹਾਂ, ਅਤੇ ਮੈਂ ਨੇੜਿਓਂ ਦੇਖਿਆ ਹੈ ਕਿ ਜ਼ਿਆਦਾਤਰ ਹਾਦਸੇ ਸੜਕ ਇੰਜਨੀਅਰਿੰਗ ਵਿੱਚ ਨੁਕਸ ਕਾਰਨ ਹੁੰਦੇ ਹਨ।
