post

Admin

(Chief Editor)

National

2 ਕਰੋੜ ਤੋਂ ਵੱਧ ਆਧਾਰ ਨੰਬਰਾਂ ਨੂੰ ਕੀਤਾ ਗਿਆ ਜ਼ਾਇਆ

post-img

2 ਕਰੋੜ ਤੋਂ ਵੱਧ ਆਧਾਰ ਨੰਬਰਾਂ ਨੂੰ ਕੀਤਾ ਗਿਆ ਜ਼ਾਇਆ ਨਵੀਂ ਦਿੱਲੀ, 27 ਨਵੰਬਰ 2025 : ਯੂ. ਆਈ. ਡੀ. ਏ. ਆਈ. ਨੇ ਆਧਾਰ ਦੇ ਡਾਟਾਬੇਸ ਨੂੰ ਲਗਾਤਾਰ ਸਹੀ ਤੇ ਢੁੱਕਵਾਂ ਬਣਾਈ ਰੱਖਣ ਲਈ ਪ੍ਰਚਾਲਿਤ ਸੁੱਧਤਾ ਤਹਿਤ ਮ੍ਰਿਤਕ ਵਿਅਕਤੀਆਂ ਦੇ 2 ਕਰੋੜ ਤੋਂ ਵੱਧ ਆਧਾਰ ਨੰਬਰਾਂ ਨੂੰ ਜ਼ਾਇਆ ਕਰ ਦਿੱਤਾ ਹੈ। ਯੂ. ਆਈ. ਡੀ. ਏ. ਆਈ. ਕਰ ਰਹੀ ਹੈ ਮ੍ਰਿਤਕ ਵਿਅਕਤੀਆਂ ਦਾ ਡਾਟਾ ਹਾਸਲ ਕਰਨ ਲਈ ਵਿਚਾਰ ਬੁੱਧਵਾਰ ਨੂੰ ਜਾਰੀ ਅਧਿਕਾਰਤ ਜਾਣਕਾਰੀ ਮੁਤਾਬਕ ਯੂ. ਆਈ. ਡੀ. ਏ. ਆਈ. ਨੇ ਭਾਰਤ ਦੇ ਜਨਰਲ ਰਜਿਸਟਰਾਰ (ਆਰ. ਜੀ. ਆਈ.), ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ, ਜਨਤਕ ਵੰਡ ਪ੍ਰਣਾਲੀ, ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਆਦਿ ਤੋਂ ਮ੍ਰਿਤਕ ਵਿਅਕਤੀਆਂ ਦਾ ਡਾਟਾ ਹਾਸਲ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ । ਯੂ. ਆਈ. ਡੀ. ਏ. ਆਈ. ਮ੍ਰਿਤਕ ਵਿਅਕਤੀਆਂ ਦਾ ਡਾਟਾ ਹਾਸਲ ਕਰਨ ਲਈ ਵਿੱਤੀ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਦੇ ਨਾਲ ਸਹਿਯੋਗ ਕਰਨ `ਤੇ ਵੀ ਵਿਚਾਰ ਕਰ ਰਿਹਾ ਹੈ।

Related Post

Instagram