
ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਜਿ਼ਆਦਾਤਰ ਸਟਾਫ ਸੀ ਗੈਰ ਹਾਜ਼ਰ
- by Jasbeer Singh
- July 4, 2025

ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਜਿ਼ਆਦਾਤਰ ਸਟਾਫ ਸੀ ਗੈਰ ਹਾਜ਼ਰ ਪਟਿਆਲਾ, 4 ਜੁਲਾਈ 2025 : ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਅੱਜ ਜਦੋ਼ ਐਨ. ਐਨ. ਭਾਰਤ ਤੇ ਪੰਜਾਬ-47 ਦੇ ਪੱਤਰਕਾਰ ਵਲੋਂ ਦੌਰਾ ਕੀਤਾ ਗਿਆ ਤਾਂ ਕੁੱਝ ਕੁ ਕਲੈਰੀਕਲ ਸਟਾਫ ਦੇ ਕਰਮਚਾਰੀ ਅਤੇ ਬਿਲਡਿੰਗ ਇੰਸਪੈਕਟਰ ਮਨਪ੍ਰੀਤ ਕੌਰ ਮੌਜੂਦ ਸਨ ਤੇ ਬਾਕੀ ਸਟਾਫ ਜਿਸ ਵਿਚ ਜਿ਼ਆਦਾਤਰ ਬਿਲਡਿੰਗ ਇੰਸਪੈਕਟਰ ਸ਼ਾਮਲ ਹਨ ਗੈਰ ਹਾਜ਼ਰ ਰਹੇ। ਇਸ ਸਬੰਧੀ ਜਦੋ਼ ਕਵਰੇਜ ਕੀਤੀ ਗਈ ਤਾਂ ਉਥੇ ਮੌਜੂਦ ਕਰਮਚਾਰਨ ਵਲੋਂ ਆਖਿਆ ਕਿ ਆਏ ਤਾਂ ਹੋਏ ਹਨ ਪਰ ਬਾਹਰ ਖੜੇ੍ਹ ਹਨ। ਜਦੋ਼ ਕਿ ਬਾਹਰ ਕੋਈ ਵੀ ਨਹੀਂ ਸੀ। ਮੀਡੀਆ ਵਲੋਂ ਉਕਤ ਸਮਾਂ ਸਾਰਨ ਪੂਰੇ 9 ਵਜੇ ਦੇਖਣੀ ਸ਼ੁਰੂ ਕੀਤੀ ਗਈ ਤੇ 9. 26 ਤੱਕ ਇਸੇ ਤਰ੍ਹਾਂ ਰਿਹਾ। ਇਸ ਸਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਦਫ਼ਤਰ ਜਾਇਆ ਗਿਆ ਤਾਂ ਜਿਥੇ ਉਹ ਬਾਹਰ ਗਏ ਹੋਏ ਸਨ ਬਾਰੇ ਪਤਾ ਲੱਗਿਆ, ਉਥੇ ਹੀ ਉਨ੍ਹਾਂ ਦਾ ਕਲੈਰੀਕਲ ਸਟਾਫ ਦੀ ਆਪਣੀਆਂ ਸੀਟਾਂ ਤੋਂ ਗਾਇਬ ਹੀ ਦਿਖਾਈ ਦਿੱਤਾ। ਜਿਸ ਤੇ ਉਥੇ ਬੈਠੇ ਕਰਮਚਾਰੀ ਨੇ ਦੱਸਿਆ ਕਿ ਹਾਲੇ ਆਏ ਨਹੀਂ ਹਨ।