post

Jasbeer Singh

(Chief Editor)

Crime

ਮਾਂ ਦੇ ਲਿਵ-ਇਨ ਪ੍ਰੇਮੀ ਨੇ ਕੀਤਾ ਨਾਬਾਲਗਾ ਦਾ ਬੇਰਹਿਮੀ ਨਾਲ ਕਤਲ

post-img

ਮਾਂ ਦੇ ਲਿਵ-ਇਨ ਪ੍ਰੇਮੀ ਨੇ ਕੀਤਾ ਨਾਬਾਲਗਾ ਦਾ ਬੇਰਹਿਮੀ ਨਾਲ ਕਤਲ

ਨਵਾਂਸ਼ਹਿਰ, 6 ਜੂਨ 2026 : ਪ੍ਰੇਮ ਸਬੰਧਾਂ `ਚ ਅੜਿੱਕਾ ਬਣ ਰਹੀ 16 ਸਾਲਾ ਲੜਕੀ ਨੂੰ ਮਾਂ ਦੇ ਪ੍ਰੇਮੀ ਵੱਲੋਂ ਕਤਲ (Murder) ਕਰ ਕੇ ਗੜ੍ਹਸ਼ੰਕਰ ਇਲਾਕੇ ਵਿਚ ਸਾੜਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਪੂਰਾ ਮਾਮਲਾ

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਾਂਸ਼ਹਿਰ (Nawanshahr) ਦੇ ਗੜ੍ਹਸ਼ੰਕਰ ਰੋਡ `ਤੇ ਇਕ ਔਰਤ ਆਪਣੀ 16 ਸਾਲਾ ਧੀ ਨਾਲ ਰਹਿੰਦੀ ਸੀ । ਦੋ ਵਾਰ ਵਿਆਹ ਕਰਵਾ ਚੁੱਕੀ ਇਹ ਔਰਤ ਹੁਣ 23 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਗੋਪਾ ਨਾਲ ਲਿਵ-ਇਨ ਰਿਲੇਸ਼ਨਸਿ਼ਪ (Live-in relationship) ਵਿਚ ਰਹਿ ਰਹੀ ਸੀ । ਲੜਕੀ 29 ਮਈ ਤੋਂ ਲਾਪਤਾ ਸੀ, ਜਿਸ ਸਬੰਧੀ ਉਸ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਕੋਈ ਅਣਪਛਾਤਾ ਵਿਅਕਤੀ ਉਸ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ । ਮੁਲਜ਼ਮ ਗੋਪਾ ਨੇ ਖ਼ੁਦ ਮਾਂ ਨੂੰ ਲੜਕੀ ਦੇ ਗਾਇਬ ਹੋਣ ਦੀ ਝੂਠੀ ਸੂਚਨਾ ਦਿੱਤੀ ਸੀ ।

ਅਟੈਚੀ `ਚ ਲਿਜਾ ਕੇ ਜੰਗਲ `ਚ ਸਾੜੀ ਲਾਸ਼

ਜਾਂਚ ਦੌਰਾਨ ਮ੍ਰਿਤਕਾ ਦੀ ਮਾਂ ਦੀ ਭੈਣ ਨੇ ਗੋਪਾ ਤੇ ਸ਼ੱਕ ਜ਼ਾਹਰ ਕੀਤਾ। ਪੁਲਸ ਨੇ ਜਦੋਂ ਜਾਂਚ ਅੱਗੇ ਵਧਾਈ ਤਾਂ ਘਰੋਂ ਇਕ ਵੱਡਾ. ਅਟੈਚੀ ਗਾਇਬ ਮਿਲਿਆ ਅਤੇ ਸੀ. ਸੀ. ਟੀ. ਵੀ. ਫੁਟੇਜ਼ (CCTV footage) ਵਿਚ ਮੁਲਜ਼ਮ ਗੋਪਾ ਬਾਇਕ `ਤੇ ਅਟੈਚੀ ਬੰਨ੍ਹ ਕੇ ਜਾਂਦਾ ਦਿਖਾਈ ਦਿੱਤਾ । ਪੁਲਸ ਅਧਿਕਾਰੀ ਨੇ ਦੱਸਿਆ ਕਿ ਹਿਰਾਸਤ ਵਿਚ ਲੈ ਕੇ ਜਦੋਂ ਸਖਤੀ ਕੀਤੀ ਗਈ ਤਾਂ ਮੁਲਜ਼ਮ ਨੇ ਮੰਨਿਆ ਕਿ ਲੜਕੀ ਉਨ੍ਹਾਂ ਦੇ ਰਿਸ਼ਤੇ `ਚ ਟੋਕਾ-ਟਾਕੀ ਕਰਦੀ ਸੀ । ਇਸੇ ਕਾਰਨ ਉਸ ਨੇ ਲੜਕੀ ਦਾ ਕਤਲ ਕਰ ਕੇ ਲਾਸ਼ (Corpse) ਅਟੈਚੀ ਵਿਚ ਪਾਈ ਅਤੇ ਗੜ੍ਹਸ਼ੰਕਰ ਦੇ ਜੰਗਲਾਂ ਵਿਚ ਲਿਜਾ ਕੇ ਸਾੜ ਦਿੱਤੀ । ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ `ਤੇ ਲੜਕੀ ਦਾ ਸੜਿਆ ਹੋਇਆ ਪਿੰਜਰ ਬਰਾਮਦ ਕਰ ਲਿਆ ਹੈ ਅਤੇ ਅਦਾਲਤ ਤੋਂ 4 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ।

Related Post

Instagram