post

Jasbeer Singh

(Chief Editor)

National

ਮਾਂ ਨੇ ਆਪਣੀਆਂ ਚਾਰ ਧੀਆਂ ਨੂੰ ਖੂਹ ਵਿਚ ਸੁੱਟ ਬਾਅਦ ਵਿਚ ਖੁਦ ਵੀ ਕੀਤੀ ਖੁਦਕੁਸ਼ੀ

post-img

ਮਾਂ ਨੇ ਆਪਣੀਆਂ ਚਾਰ ਧੀਆਂ ਨੂੰ ਖੂਹ ਵਿਚ ਸੁੱਟ ਬਾਅਦ ਵਿਚ ਖੁਦ ਵੀ ਕੀਤੀ ਖੁਦਕੁਸ਼ੀ ਮੱਧ ਪ੍ਰਦੇੇਸ਼, 12 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਜਿ਼ਲਾ ਸਾਗਰ ਵਿਖੇ ਇਕ ਮਾਂ ਵਲੋਂ ਚਾਰ ਧੀਆਂ ਨੂੰ ਖੂਹ ਵਿਚ ਸੁੱਟਣ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ। ਕਦੋਂ ਵਾਪਰੀ ਘਟਨਾ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਸਾਗਰ ਜਿ਼ਲ੍ਹੇ ਵਿੱਚ ਇੱਕ ਮਾਂ ਨੇ ਆਪਣੀਆਂ ਚਾਰ ਮਾਸੂਮ ਧੀਆਂ ਨੂੰ ਖੂਹ ਵਿੱਚ ਸੁੱਟਣ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਏ ਜਾਣ ਦੀ ਘਟਨਾ ਵਾਪਰੀ ਹੈ ਉਹ ਘਟਨਾ ਵੀਰਵਾਰ ਦੁਪਹਿਰ ਨੂੰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ `ਤੇ ਪਹੁੰਚੇ । ਇਹ ਘਟਨਾ ਕੇਸਲੀ ਥਾਣਾ ਖੇਤਰ ਦੇ ਨੰਹੀ ਦੇਵਰੀ ਖਮਾਰੀਆ ਪਿੰਡ ਵਿੱਚ ਵਾਪਰੀ । ਕੌਣ ਕੌਣ ਹੈ ਮ੍ਰਿਤਕਾਂ ਵਿਚ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਸਵਿਤਾ ਬਾਈ (28) ਅਤੇ ਉਸ ਦੀਆਂ ਧੀਆਂ ਅੰਸਿ਼ਕਾ (7), ਰਕਸ਼ਾ (5) ਅਤੇ ਦੀਕਸ਼ਾ (3) ਵਜੋਂ ਹੋਈ ਹੈ । ਤਿੰਨਾਂ ਧੀਆਂ ਦੀਆਂ ਲਾਸ਼ਾਂ ਨੇੜਲੇ ਖੂਹ ਵਿੱਚੋਂ ਮਿਲੀਆਂ ਗਈਆਂ ਹਨ ਜਦਕਿ ਕਿ 5 ਮਹੀਨੇ ਦੀ ਮਨੀਸ਼ਾ ਦੀ ਭਾਲ ਜਾਰੀ ਸੀ । ਔੌਰਤ ਦੀ ਲਾਸ਼ ਮਿਲੀ ਘਰ ਅੰਦਰੋਂ ਫੰਦੇ ਨਾਲ ਲਟਕਦੀ ਪਰਿਵਾਰਕ ਮੈਂਬਰਾਂ ਅਨੁਸਾਰ ਔਰਤ ਦਾ ਪਤੀ ਚੰਦਰਭਾਨ ਲੋਧੀ ਕੰਮ `ਤੇ ਬਾਹਰ ਗਿਆ ਹੋਇਆ ਸੀ । ਉਸ ਸਮੇਂ ਉਸ ਦੀ ਸੱਸ ਅਤੇ ਭਰਜਾਈ ਘਰ ਵਿੱਚ ਮੌਜੂਦ ਸਨ ਅਤੇ ਉਹ ਸੁੱਤੇ ਹੋਏ ਸਨ । ਸਵੇਰੇ ਜਦੋਂ ਦਰਵਾਜ਼ਾ ਕਾਫ਼ੀ ਦੇਰ ਤੱਕ ਨਾ ਖੁੱਲ੍ਹਿਆ ਤਾਂ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੂੰ ਸ਼ੱਕ ਹੋਇਆ । ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਔਰਤ ਦੀ ਲਾਸ਼ ਘਰ ਦੇ ਅੰਦਰ ਫੰਦੇ ਨਾਲ ਲਟਕਦੀ ਮਿਲੀ, ਜਦਕਿ ਕੁੜੀਆਂ ਅੰਦਰ ਮੌਜੂਦ ਨਹੀਂ ਸਨ । ਸੂਚਨਾ ਮਿਲਣ `ਤੇ ਪੁਲਸ ਮੌਕੇ `ਤੇ ਪਹੁੰਚੀ । ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲੈਣ `ਤੇ ਤਿੰਨ ਕੁੜੀਆਂ ਦੀਆਂ ਲਾਸ਼ਾਂ ਇੱਕ ਖੂਹ ਵਿੱਚੋਂ ਮਿਲੀਆਂ ।

Related Post

Instagram