post

Jasbeer Singh

(Chief Editor)

Crime

ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਵਿਆਹ ਵਾਲੇ ਦੁਲਹੇ 'ਤੇ ਚਲਾਈਆਂ ਗੋਲੀਆਂ

post-img

ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਵਿਆਹ ਵਾਲੇ ਦੁਲਹੇ 'ਤੇ ਚਲਾਈਆਂ ਗੋਲੀਆਂ ਉੱਤਰ ਪ੍ਰਦੇਸ਼, 2 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਜੌਨਪੁਰ ਵਿਖੇ ਬੀਤੀ ਰਾਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਆਹ ਵਾਲੇ ਦੁਲਹੇ ਤੇ ਗੋਲੀਆਂ ਚਲਾ ਕੇ ਮਾਰ ਦਿੱਤਾ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਬਰਾਤ ਲਿਜਾ ਰਹੇ ਲਾੜੇ ਦਾ ਜੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬੀਤੀ ਰਾਤ 9 ਵਜੇ ਇੱਕ ਮੋਟਰਸਾਈਕਲ `ਤੇ ਸਵਾਰ ਦੋ ਨਕਾਬਪੋਸ਼ ਅਪਰਾਧੀਆਂ ਨੇ ਲਾੜੇ ਦੀ ਕਾਰ ਨੂੰ ਓਵਰਟੇਕ ਕੀਤਾ, ਉਸ ਨੂੰ ਰੋਕਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ । ਲਾੜੇ ਦੇ ਪੇਟ ਵਿੱਚ ਦੋ ਅਤੇ ਜਬਾੜੇ ਵਿੱਚ ਇੱਕ ਗੋਲੀ ਲੱਗੀ। ਜਿਸ ਨਾਲ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ । ਪੁਲਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੀਤੀ ਕਾਰਵਾਈ ਸੁਰੂ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ । ਪੁਲਸ ਮੌਕੇ `ਤੇ ਪਹੁੰਚੀ ਅਤੇ ਬਰਾਤੀਆਂ ਤੋਂ ਪੁੱਛਗਿੱਛ ਕੀਤੀ। ਇਹ ਘਟਨਾ ਜਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਖੇਤਾਸਰਾਏ ਪੁਲਸ ਸਟੇਸ਼ਨ ਖੇਤਰ ਵਿਚ ਵਾਪਰੀ। ਸਰਾਏ ਖਵਾਜਾ ਥਾਣਾ ਖੇਤਰ ਦੇ ਬਦੌਰ ਪਿੰਡ ਦੇ ਵਸਨੀਕ ਰਾਮ ਲਖਨ ਦੇ ਪੁੱਤਰ ਆਜ਼ਾਦ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਆਜ਼ਾਦ ਪੁਣੇ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ । ਬਾਰਾਤ ਹੋਈ ਸੀ ਬੀਬੀਪੁਰ ਪਿੰਡ ਲਈ ਰਵਾਨਾ ਉਸ ਦੇ ਵਿਆਹ ਦੀ ਬਰਾਤ ਰਾਤ 8 ਵਜੇ 20 ਕਿਲੋਮੀਟਰ ਦੂਰ ਖੇਤਾਸਰਾਏ ਥਾਣਾ ਖੇਤਰ ਦੇ ਬੀਬੀਪੁਰ ਪਿੰਡ ਲਈ ਰਵਾਨਾ ਹੋਈ। ਬਰਾਤ ਵਿਚ ਤਿੰਨ ਵਾਹਨ ਸ਼ਾਮਲ ਸਨ । ਇਕ ਵਿਚ ਲਾੜਾ ਤੇ ਬਾਕੀ ਦੋ ਗੱਡੀਆਂ ਵਿਚ ਰਿਸ਼ਤੇਦਾਰ ਮੌਜੂਦ ਸਨ, ਜਿਵੇਂ ਹੀ ਬਰਾਤ ਰਵਾਨਾ ਹੋਈ ਤਾਂ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਲਾੜੇ ਦਾ ਕਤਲ ਕਰ ਦਿੱਤਾ ।

Related Post

Instagram