post

Admin

(Chief Editor)

Punjab

ਕਾਰ-ਮੋਟਰਸਾਈਕਲ ਸੜਕ ਹਾਦਸੇ ਵਿਚ ਹੋਈ ਮੋਟਰਸਾਈਕਲ ਚਾਲਕ ਦੀ ਮੌਤ

post-img

ਕਾਰ-ਮੋਟਰਸਾਈਕਲ ਸੜਕ ਹਾਦਸੇ ਵਿਚ ਹੋਈ ਮੋਟਰਸਾਈਕਲ ਚਾਲਕ ਦੀ ਮੌਤ

ਸੰਗਰੂਰ, 10 ਅਗਸਤ 2026 : ਪੰਜਾਬ ਦੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ (Chandigarh Bathinda National Highway) 'ਤੇ ਇਕ ਕਾਰ ਵਲੋਂ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਗਿਆ ਹੈ ।

ਕੌਣ ਹੈ ਇਹ ਮੋਟਰਸਾਈਕਲ ਚਾਲਕ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਕਾਲਾਝਾੜ ਟੋਲ ਪਲਾਜ਼ਾ ਨੇੜੇ ਜੋ ਇਕ ਕਾਰ ਚਾਲਕ (Car driver) ਵਲੋਂ ਡਿਊਟੀ 'ਤੇ ਜਾ ਰਹੇ ਟੋਲ ਪਲਾਜਾ ਮੁਲਾਜਮ ਨੂੰ ਪਿੱਛੋ ਦੀ ਜ਼ਬਰਦਸਤ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ ਨਰਿੰਦਰ ਸਿੰਘ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਕਾਰ ਸਵਾਰ ਕਾਰ ਨੂੰ ਸੜਕ ਹਾਦਸਾ (Road accident) ਵਾਪਰਨ ਤੋਂ ਬਾਅਦ ਮੌਕੇ ਤੋਂ ਛੱਡ ਕੇ ਫਰਾਰ ਹੋ ਗਏ ਹਨ ।

ਕਾਰ ਦੀ ਜਾਂਚ ਦੌਰਾਨ ਕੀ ਕੀ ਮਿਲਿਆ

ਟੋਲ ਪਲਾਜਾ ਵਰਕਰ ਯੂਨੀਅਨ ਦੇ ਆਗੂਆਂ ਅਨੁਸਾਰ ਜਦੋਂ ਸੜਕ ਹਾਦਸਾ ਕਰਨ ਵਾਲੀ ਕਾਰ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ ਕਥਿਤ ਤੌਰ ’ਤੇ ਚੂਰਾ-ਪੋਸਤ ਦੀਆਂ ਬੋਰੀਆਂ ਤੇ ਵੱਖ-ਵੱਖ ਨੰਬਰਾਂ ਵਾਲੀਆਂ 7-8 ਨੰਬਰ ਪਲੇਟਾਂ ਬਰਾਮਦ ਮਿਲੀਆਂ । ਜਿਸ 'ਤੇ ਟੋਲ ਕਰਮਚਾਰੀਆਂ ਵਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ।

ਯੂਨੀਅਨ ਪ੍ਰਧਾਨ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ

ਸੂਬਾ ਪ੍ਰਧਾਨ ਲਾਡੀ ਨੇ ਨਰਿੰਦਰ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਮਾਮਲੇ ਵਿਚ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾਵੇਗਾ । ਥਾਣਾ ਭਵਾਨੀਗੜ੍ਹ ਦੇ ਐਸ. ਐਚ. ਓ. ਇੰਸਪੈਕਟਰ ਯਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲਾ ਦਰਜ (Case registered) ਕੀਤਾ ਜਾ ਰਿਹਾ ਹੈ ਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ।

Related Post

Instagram