post

Jasbeer Singh

(Chief Editor)

Punjab

ਬਸ-ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਹੋਈ ਮੌਤ

post-img

ਬਸ-ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਹੋਈ ਮੌਤ

ਹੁਸ਼ਿਆਰਪੁਰ, 28 ਮਈ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਦੇ ਪਿੰਡ ਜਲਾਲਪੁਰ ਵਿਖੇ ਇਕ ਬਸ ਤੇ ਮੋਟਰਸਾਈਕਲ (Bus and motorcycle) ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਮੋਟਰਸਾਈਕਲ ਸਵਾਰ ਜਿਸਦੀ ਹੋਈ ਗਈ ਹੈ ਮੌਤ

ਬੀਤੀ ਦਿਨੀਂ ਦੁਪਹਿਰ ਵੇਲੇ ਹੁਸਿਆਰਪੁਰ ਦੇ ਪਿੰਡ ਜਲਾਲਪੁਰ ਦੇ ਨੇੜੇ ਇੱਕ ਪ੍ਰਾਈਵੇਟ ਕਾਲਜ ਦੀ ਬੱਸ ਦੀ ਲਪੇਟ ਵਿੱਚ ਆਉਣ ਨਾਲ ਜੋ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਉਹ ਮਹਿਲਾ ਸਰਪੰਚ ਹੈ । ਇਸ ਸੜਕ ਹਾਦਸੇ (Road accidents) ਵਿਚ ਮਹਿਲਾ ਸਰਪੰਚ ਨਿਕੀਤਾ ਦੀ ਭਤੀਜੀ ਸੋਨਾਕਸ਼ੀ ਜ਼ਖ਼ਮੀ ਹੋ ਗਈ । ਮ੍ਰਿਤਕਾ 24 ਸਾਲਾ ਦੀ ਹੈ ਤੇ ਬਸਤੀ ਬੋਹੜਾਂ ਦੀ ਰਹਿਣ ਵਾਲੀ ਹੈ । ਇਸ ਤੋਂ ਇਲਾਵਾ ਨਿਕੀਤਾ ਆਪਣੇ ਪਿੰਡ ਦੀ ਸਰਪੰਚ ਸੀ ।

ਪੁਲਸ ਨੇ ਬਸ ਕਬਜੇ ਵਿਚ ਲੈ ਕੇ ਕਰ ਲਿਆ ਹੈ ਕੇਸ ਦਰਜ

ਹਾਦਸੇ ਵਿੱਚ ਜ਼ਖ਼ਮੀ ਹੋਈ ਮ੍ਰਿਤਕਾ ਦੀ ਭਤੀਜੀ ਸੋਨਾਕਸ਼ੀ ਪੁੱਤਰੀ ਬਲਵਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਬਸਤੀ ਬੋਹੜਾਂ ਪੁਲਸ ਚੌਕੀ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਨਿਕੀਤਾ ਦੇ ਪਤੀ ਸੁਖਵਿੰਦਰ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਖਿ਼ਲਾਫ਼ ਮਾਮਲਾ ਦਰਜ (Case registered) ਕਰ ਲਿਆ ਹੈ । ਪੁਲਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਾਦਸਾ ਕਿਨ੍ਹਾਂ ਹਾਲਾਤਾਂ ਵਿੱਚ ਹੋਇਆ । ਮ੍ਰਿਤਕਾ ਦੇ ਪਤੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਸਿਲਾਈ ਦਾ ਕੰਮ ਕਰਦੀ ਸੀ ।

Related Post

Instagram