
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ, ਤਿੰਨ ਜ਼ਖ਼ਮੀ
- by Jasbeer Singh
- June 27, 2025

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ, ਤਿੰਨ ਜ਼ਖ਼ਮੀ ਘਨੌਰ, 27 ਜੂਨ : ਥਾਣਾ ਘਨੌਰ ਵਿਖੇ ਸ਼ਿਕਾਇਤਕਰਤਾ ਪੂਜਾ ਰਾਣੀ ਪਤਨੀ ਮਨਪ੍ਰੀਤ ਸਿੰਘ ਵਾਸੀ ਪਿੰਡ ਮਾਈ ਕੀ ਵਡਾਲੀ ਥਾਣਾ ਵਡਾਲੀ ਆਲਾ ਸਿੰਘ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਕਿ ਲੰਘੇ ਦਿਨੀਂ ਉਹ ਆਪਣੇ ਲੜਕੇ ਸਮਰ ਸਿੰਘ ਅਤੇ ਲੜਕੀ ਕਰਮਜੋਤ ਕੌਰ ਸਮੇਤ ਆਪਣੇ ਭਰਾ ਪਰਦੀਪ ਕੁਮਾਰ ਨਾਲ ਮੋਟਰਸਾਇਕਲ ਨੰ. ਪੀ.ਬੀ-11ਡੀ.ਏ-8197 ਉੱਤੇ ਸਵਾਰ ਹੋ ਕੇ ਪਿੰਡ ਸੰਧਾਰਸੀ ਨੇੜਿਉਂ ਰੋਡ ਤੇ ਜਾ ਰਹੇ ਸਨ। ਕਿ ਇੱਕ ਤੇਜ਼ ਰਫਤਾਰ ਕਾਰ ਦੇ ਡਰਾਇਵਰ ਨੇ ਆਪਣੀ ਕਾਰ ਲਾਪ੍ਰਵਾਹੀ ਨਾਲ ਲਿਆ ਕੇ ਮੋਟਰਸਾਈਕਲ ਦੇ ਵਿੱਚ ਮਾਰੀ। ਜਿਸ ਨਾਲ ਇਸ ਐਕਸੀਡੈਟ ਵਿੱਚ ਸ਼ਿਕਾਇਤਕਰਤਾ ਦੇ ਭਰਾ ਦੀ ਮੌਤ ਹੋ ਗਈ ਅਤੇ ਮੇਰੀ ਤੇ ਮੇਰੇ ਬੱਚਿਆ ਦੇ ਗੰਭੀਰ ਸੱਟਾਂ ਲੱਗੀਆਂ। ਪੁਲਿਸ ਨੇ ਕਾਰ ਨੰ. ਸੀ.ਐਚ-01ਬੀ.ਏ -6080 ਦੇ ਡਰਾਇਵਰ ਹਰਦੀਪ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਤਾਸਲਪੁਰ ਥਾਣਾ ਜੁਲਕਾਂ ਖਿਲਾਫ ਧਾਰਾ 281,106 (1), 324 (2) ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.