post

Jasbeer Singh

(Chief Editor)

Punjab

ਜੰਮੂ-ਰਾਜੌਰੀ ਦੀਆਂ ਸਰਹੱਦਾਂ `ਤੇ ਮੁਨੀਰ ਨੇ ਤਾਇਨਾਤ ਕੀਤਾ `ਧੌਣ ਵੱਢ` ਦਸਤਾ

post-img

ਜੰਮੂ-ਰਾਜੌਰੀ ਦੀਆਂ ਸਰਹੱਦਾਂ `ਤੇ ਮੁਨੀਰ ਨੇ ਤਾਇਨਾਤ ਕੀਤਾ `ਧੌਣ ਵੱਢ` ਦਸਤਾ ਗੁਰਦਾਸਪੁਰ, 27 ਜਨਵਰੀ 2026 : ਕੰਗਾਲ ਪਾਕਿਸਤਾਨ ਮੁਨੀਰ ਦੇ ਹੱਥੋਂ ਹੋਰ ਬਰਬਾਦ ਹੋ ਰਿਹਾ ਹੈ, ਜਨਰਲ ਆਸਿਮ ਮੁਨੀਰ ਆਪਣੇ ਦੇਸ਼ ਦੀ ਹਾਲਤ ਸੁਧਾਰਨ ਦੀ ਬਜਾਏ ਭਾਰਤ ਖਿਲਾਫ ਸਾਜ਼ਿਸ਼ ਕਰਨ `ਚ ਜੁਟਿਆ ਹੋਇਆ ਹੈ। ਹਾਲ ਹੀ `ਚ ਜੰਮੂ-ਰਾਜੌਰੀ ਦੀਆਂ ਸਰਹੱਦਾਂ `ਤੇ ਮੁਨੀਰ ਨੇ `ਧੋਣ ਵੱਢ` ਦਸਤਾ ਤਾਇਨਾਤ ਕਰ ਦਿੱਤਾ ਹੈ । ਬੀ. ਏ. ਟੀ. ਹੈ ਹਮਲੇ ਦੀ ਫਿਰਕ ਵਿਚ ਖੁਫੀਆ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੀ. ਏ. ਟੀ.) ਹਮਲੇ ਦੀ ਫਿਰਾਕ `ਚ ਹੈ। ਪਾਕਿਸਤਾਨ ਦੇ ਇਨ੍ਹਾਂ ਖੂੰਖਾਰ ਲੜਾਕਿਆਂ ਨੂੰ ਖਾਸ ਤੌਰ `ਤੇ ਭਾਰਤੀ ਫੌਜ ਖਿਲਾਫ ਹਮਲੇ ਕਰਨ ਲਈ ਤਿਆਰ ਕੀਤਾ ਗਿਆ ਹੈ। ਅਲ ਬਦਰ ਦਾ ਕਮਾਂਡਰ ਅਬੂ ਫਿਆਨ ਆਪਣੇ ਗੁੱਟ ਨਾਲ ਕੋਟਲੀ ਤੋਂ ਨਿਕਲ ਕੇ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵੱਲ ਵਧ ਚੁੱਕਾ ਹੈ । ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ ਇਹ ਗੁੱਟ ਇਹ ਗੁੱਟ ਸਰਹੱਦ ਦੇ ਬਹੁਤ ਕਰੀਬ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ `ਚ ਹੈ। ਇਸ ਤੋਂ ਇਲਾਵਾ ਲਸ਼ਕਰ-ਏ-ਤੋਇਬਾ ਦਾ ਇਕ ਹੋਰ ਦਸਤਾ, ਜਿਸ ਦੀ ਕਮਾਨ ਅਬੂ ਰਜ਼ਾ ਦੇ ਹੱਥਾਂ `ਚ ਹੈ, ਕੋਟਲੀ ਤੋਂ ਅਖਨੂਰ ਸੈਕਟਰ ਵੱਲ ਕੂਚ ਕਰ ਚੁੱਕਾ ਹੈ। ਸਿਰਫ ਇਹੀ ਨਹੀਂ, ਸ਼ਫਕਤ ਨੇ ਵੀ ਲਸ਼ਕਰ ਦਾ ਤੀਜਾ ਗਰੁੱਪ ਵੀ ਕੰਟਰੋਲ ਰੇਖਾ ਕੋਲ ਪੁਜ਼ੀਸ਼ਨ ਲੈਣ ਲਈ ਭੇਜ ਦਿੱਤਾ ਹੈ।

Related Post

Instagram