post

Jasbeer Singh

(Chief Editor)

Patiala News

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੁਨੇਹਾ ਦੁਨੀਆ ਵਿੱਚ ਫੈਲਾਉਣ ਦੀ ਲੋੜ : ਬ੍ਰਾਹਮਣ/ਸਨਾਤਨ ਸਮਾਜ ਵੈਲਫੇਅਰ ਫਰੰਟ ਪੰਜਾਬ

post-img

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੁਨੇਹਾ ਦੁਨੀਆ ਵਿੱਚ ਫੈਲਾਉਣ ਦੀ ਲੋੜ : ਬ੍ਰਾਹਮਣ/ਸਨਾਤਨ ਸਮਾਜ ਵੈਲਫੇਅਰ ਫਰੰਟ ਪੰਜਾਬ ਪਟਿਆਲਾ : ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਅਤੇ ਭਾਈ ਮਤੀ ਦਾਸ, ਸਤੀ ਦਾਸ ਅਤੇ ਦਿਆਲਾ ਜੀ ਨੂੰ ਸਮਰਪਿਤ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਅਤੇ ਸਨਾਤਨ ਸਮਾਜ ਵੈਲਫੇਅਰ ਫਰੰਟ ਪੰਜਾਬ ਵੱਲੋਂ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਬਰੈਡ ਪਕੌੜਾ ਤੇ ਚਾਹ ਦਾ ਲੰਗਰ ਲਗਾਇਆ ਗਿਆ । ਸਾਬਕਾ ਚੇਅਰਮੈਨ ਐਂਡ. ਹਰਿੰਦਰ ਸ਼ਰਮਾ ਕੌਰਜੀਵਾਲਾ ਅਤੇ ਅਸ਼ਵਨੀ ਭਾਸਕਰ ਸ਼ਾਸ਼ਤਰੀ ਸਪੋਕਸਮੈਨ ਸੰਯੁਕਤ ਬ੍ਰਾਹਮਣ ਮੋਰਚਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸਹਾਦਤ ਦੇ ਕੇ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਅਦੁੱਤੀ ਮਿਸਾਲ ਦਿੱਤੀ ਅਤੇ ਵੰਨ ਸੁਵੰਨਤਾ ਨੂੰ ਬਚਾਇਆ। ਜਦੋਂ ਵੀ ਕਦੇ ਕੌਮੀ ਅਖੰਡਤਾ ਦੀ ਗੱਲ ਚੱਲੇਗੀ ਤਾਂ ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਦਾ ਜਿਕਰ ਹਰ ਹਾਲਤ ਵਿੱਚ ਹੋਵੇਗਾ । ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸਹਾਦਤ ਦੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ। ਭੂਸ਼ਨ ਸ਼ਰਮਾ ਪ੍ਰਧਾਨ ਜਿਲ੍ਹਾ ਪਟਿਆਲਾ ਨੇ ਕਿਹਾ ਕਿ ਪਟਿਆਲਾ ਅੱਜ ਦੇ ਸਮੇਂ ਦੀ ਲੋੜ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੰਦੇਸ਼ ਨੂੰ ਦੁਨੀਆ ਭਰ ਵਿੱਚ ਫੈਲਾਇਆ ਜਾਵੇ । ਇਸ ਮੌਕੇ ਸਰਪੰਚ ਹਰੀ ਕਿਸ਼ਨ ਪੰਜੋਲਾ, ਵਿਨੋਦ ਭਟਨਾਗਰ ਪ੍ਰਧਾਨ (ਸੇਵਾ ਦਲ), ਸਤਪਾਲ ਪ੍ਰਾਸ਼ਰ, ਰਜਿੰਦਰ ਸ਼ਰਮਾ (ਐਸ.ਡੀ. ਓ.), ਗਗਨਦੀਪ ਭਾਰਦਵਾਜ, ਸੰਦੀਪ ਸ਼ਰਮਾ, ਸਤਿਆਪਾਲ ਪਾਂਡੇ, ਗੁਰਬਚਨ ਜਾਂਸਲਾ, ਐਡ. ਅਸ਼ਵਨੀ ਸ਼ਰਮਾ, ਐਡ. ਨਵਦੀਪ ਸ਼ਰਮਾ, ਪੰਡਿਤ ਕਾਮ ਦੇਵ ਜੀ ਸ੍ਰੀ ਕਾਲੀ ਮਾਤਾ ਮੰਦਿਰ, ਪੰਡਿਤ ਕਾਲੀ ਜੀ ਸ੍ਰੀ ਕਾਲੀ ਮਾਤਾ ਮੰਦਿਰ, ਐਡਵੋਕੇਟ ਨਵਦੀਪ ਸ਼ਰਮਾ, ਜਤਿੰਦਰ ਜੋਲੀ ਆਦਿ ਹਾਜਰ ਸਨ ।

Related Post