post

Jasbeer Singh

(Chief Editor)

Sports

ਓਸਤ੍ਰਾਵਾ ਗੋਲਡਨ ਸਪਾਈਕ ’ਚ ਹਿੱਸਾ ਨਹੀਂ ਲਵੇਗਾ ਨੀਰਜ ਚੋਪੜਾ

post-img

ਓਲੰਪਿਕ ਸੋਨ ਤਗਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਅੱਜ ਸਪੱਸ਼ਟ ਕੀਤਾ ਕਿ ਉਹ ਜ਼ਖਮੀ ਨਹੀਂ ਹੈ ਪਰ ਉਹ ਚੈੱਕ ਗਣਰਾਜ ਵਿੱਚ 28 ਮਈ ਨੂੰ ਹੋਣ ਵਾਲੇ ਓਸਤ੍ਰਾਵਾ ਗੋਲਡਨ ਸਪਾਈਕ 2024 ’ਚ ਹਿੱਸਾ ਨਹੀਂ ਲਵੇਗਾ। ਚੋਪੜਾ ਨੇ ਕਿਹਾ ਕਿ ਉਹ ਓਲੰਪਿਕ ਵਾਲੇ ਸਾਲ ’ਚ ਕੋਈ ਜੋਖਮ ਨਹੀਂ ਲੈਣਾ ਚਾਹੁੰਦਾ। ਇਸ ਲਈ ਉਹ ਇਹ ਟੂਰਨਾਮੈਂਟ ਨਹੀਂ ਖੇਡੇਗਾ। ਉਸ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਹਾਲ ਹੀ ਦੇ ਇੱਕ ਥ੍ਰੋਅ ਸੈਸ਼ਨ ਵਿੱਚ ਮੇਰੀ ਮਾਸਪੇਸ਼ੀ ਵਿੱਚ ‘ਕੁਝ ਮਹਿਸੂਸ’ ਹੋਣ ਤੋਂ ਬਾਅਦ ਮੈਂ ਓਸਤ੍ਰਾਵਾ ਵਿੱਚ ਨਾ ਖੇਡਣ ਦਾ ਫੈਸਲਾ ਲਿਆ ਹੈ।’’

Related Post