 
                                              
                              ਭਾਰਤ ਦੇ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਅੱਜ ਇੱਥੇ ਪਾਵੋ ਨੂਰਮੀ ਖੇਡਾਂ ਵਿੱਚ ਪਹਿਲਾ ਸੋਨ ਤਗ਼ਮਾ ਹਾਸਲ ਕੀਤਾ। 2022 ਵਿੱਚ ਇਸ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਚੋਪੜਾ ਨੇ ਅੱਜ ਆਪਣੀ ਤੀਜੀ ਕੋਸ਼ਿਸ਼ ਵਿੱਚ 85.97 ਮੀਟਰ ਥਰੋਅ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਟੋਨੀ ਕੇਰਾਨੇਨ ਨੇ 84.19 ਮੀਟਰ ਦੇ ਸਰਬੋਤਮ ਥਰੋਅ ਨਾਲ ਚਾਂਦੀ ਜਦਕਿ ਪਿਛਲੇ ਸੀਜ਼ਨ ਦੇ ਸੋਨ ਤਗ਼ਮਾ ਜੇਤੂ ਓਲੀਵਰ ਹੈਲੈਂਡਰ ਨੇ 83.96 ਮੀਟਰ ਨਾਲ ਤੀਜਾ ਸਥਾਨ ਹਾਸਲ ਕੀਤਾ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     