post

Jasbeer Singh

(Chief Editor)

Sports

ਗੌਤਮ ਗੰਭੀਰ ਬਣ ਸਕਦਾ ਹੈ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ

post-img

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੀ ਅੱਜ ਕੌਮੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਇੰਟਰਵਿਊ ਲਈ। ਇਹ ਇੰਟਰਵਿਊ ਜ਼ੂਮ ਕਾਲ ’ਤੇ ਹੋਈ, ਜਿਸ ਵਿਚ ਗੰਭੀਰ ਅਤੇ ਅਸ਼ੋਕ ਮਲਹੋਤਰਾ ਦੋਵਾਂ ਨੇ ਆਨਲਾਈਨ ਹਿੱਸਾ ਲਿਆ। ਬੀਸੀਸੀਆਈ ਦੇ ਸੂਤਰ ਨੇ ਦੱਸਿਆ, ‘ਗੰਭੀਰ ਸੀਏਸੀ ਨਾਲ ਇੰਟਰਵਿਊ ਲਈ ਹਾਜ਼ਰ ਹੋਏ। ਅੱਜ ਚਰਚਾ ਦਾ ਇਕ ਦੌਰ ਹੋਇਆ। ਭਲਕੇ ਦੂਜਾ ਗੇੜ ਹੋਣ ਦੀ ਸੰਭਾਵਨਾ ਹੈ।’ ਮੰਨਿਆ ਜਾ ਰਿਹਾ ਹੈ ਕਿ ਗੰਭੀਰ ਹੀ ਚੋਣ ਮੈਦਾਨ ਵਿੱਚ ਹਨ ਅਤੇ ਉਨ੍ਹਾਂ ਦੇ ਨਾਂ ਦਾ ਐਲਾਨ ਮਹਿਜ਼ ਰਸਮੀ ਕਾਰਵਾਈ ਹੈ, ਜੋ ਅਗਲੇ 48 ਘੰਟਿਆਂ ਵਿੱਚ ਹੋ ਸਕਦਾ ਹੈ।

Related Post