post

Jasbeer Singh

(Chief Editor)

Patiala News

‘ਨੀਟ’: ਗੁਨਮਯ ਨੇ ਏਆਈਆਰ-1 ਰੈਂਕ ਹਾਸਲ ਕੀਤਾ

post-img

ਨੀਟ 2024 ਦੇ ਨਤੀਜੇ ਦੌਰਾਨ ਵਿਦਿਆਰਥੀ ਗੁਨਮਯ ਗਰਗ ਨੇ ਏਆਈਆਰ-1 ਰੈਂਕ ਪ੍ਰਾਪਤ ਕੀਤਾ ਹੈ। ਗੁਨਮਯ ਡਾਕਟਰਾਂ ਦੇ ਪਰਿਵਾਰ ਨਾਲ ਸਬੰਧਤ ਹੈ। ਉਸ ਦੇ ਮਾਪੇ ਡਾ. ਜਤਿਨ ਗਰਗ ਅਤੇ ਡਾ. ਰੁਪਾਲੀ ਗਰਗ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੇ ਹਨ ਅਤੇ ਪਟਿਆਲਾ ਵਿੱਚ ਡੈਲਟਾ ਇਮੇਜਿੰਗ ਵਜੋਂ ਪ੍ਰਸਿੱਧ ਹਨ। ਗੁਨਮਯ ਨੇ ਡੀਏਵੀ ਸਕੂਲ ਪਟਿਆਲਾ ਤੋਂ ਆਪਣੀ ਸਕੂਲੀ ਪੜ੍ਹਾਈ ਦੇ ਨਾਲ-ਨਾਲ 10ਵੀਂ ਜਮਾਤ ਵਿੱਚ ਆਈਕੁਐਸਟ ਵਿੱਚ ਦਾਖ਼ਲਾ ਲਿਆ। ਗੁਨਮਯ ਨੇ ਆਪਣੇ ਸਲਾਹਕਾਰ (ਆਈਕੁਐਸਟ ਦੇ ਡਾਇਰੈਕਟਰ) ਡਾ. ਧੀਰਜ ਅਗਰਵਾਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਆਈਕੁਐਸਟ ਦੇ ਸੰਸਥਾਪਕ ਨਿਰਦੇਸ਼ਕਾਂ ਰੋਹਿਤ ਬਿਸ਼ਨੋਈ ਅਤੇ ਨਿਤੀਸ਼ ਗਰਗ ਨੇ ਗਰਗ ਪਰਿਵਾਰ ਨੂੰ ਗੁਨਮਯ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਇਸੇ ਦੌਰਾਨ ਆਈ ਕੁਐਸਟ ਦੇ ਬ੍ਰਾਂਚ ਮੁਖੀ ਵਿਪਨ ਮਦਾਨ ਨੇ ਕਿਹਾ ਕਿ 7 ਹੋਰ ਵਿਦਿਆਰਥੀਆਂ ਨੇ 700 ਤੋਂ ਉਪਰ ਅੰਕ ਪ੍ਰਾਪਤ ਕੀਤੇ ਹਨ ਜਿਨ੍ਹਾਂ ਵਿੱਚ ਖੁਸ਼ਹਾਲ ਸਿੰਗਲਾ ਨੇ 710 ਅੰਕ, ਹਿਰਦੀ ਗੁਪਤਾ ਨੇ 706 ਅੰਕ, ਸਿੱਧਮ ਗਰਗ ਨੇ 705 ਅੰਕ, ਅਰਨਵ ਗੁਪਤਾ ਨੇ 705 ਅੰਕ, ਕੀਰਤਨੂਰ ਕੌਰ ਨੇ 702 ਅੰਕ, ਰਾਧਿਕਾ ਸਿੰਗਲਾ ਨੇ 701 ਅੰਕ ਪ੍ਰਾਪਤ ਕਰਕੇ ਮਿਸ਼ੇਲ 07 ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Related Post