ਗਾਜੀਆਬਾਦ ਵਾਸੀ ਹਰੀਸ਼ ਰਾਣਾ ਨੂੰ ਸੁਪਰੀਮ ਕੋੋਰਟ ਨੇ ਦਿੱਤੀ ਇੱਛਾ ਮੌਤ ਦੀ ਮਨਜ਼ੂਰੀ
- by Admin
- March 11, 2026
ਗਾਜੀਆਬਾਦ ਵਾਸੀ ਹਰੀਸ਼ ਰਾਣਾ ਨੂੰ ਸੁਪਰੀਮ ਕੋੋਰਟ ਨੇ ਦਿੱਤੀ ਇੱਛਾ ਮੌਤ ਦੀ ਮਨਜ਼ੂਰੀ ਨਵੀਂ ਦਿੱਲੀ, 11 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਗਾਜੀਆਬਾਦ ਦੇ ਵਸਨੀਕ ਹਰੀਸ਼ ਰਾਣਾ ਨੂੰ ਸੁਪਰੀਮ ਕੋਰਟ ਨੇ ਇੱਛਾ ਮੌਤ ਦੀ ਮਨਜ਼ੂਰੀ ਦੇ ਹੀ ਦਿੱਤੀ ਹੈ। ਕੌਣ ਸੀ ਹਰੀਸ਼ ਰਾਣਾ ਤੇ ਕੀ ਹੋ ਗਿਆ ਸੀ ਉਸਨੂੰ ਮਾਨਯੋਗ ਸੁਪਰੀਮ ਕੋਰਟ ਨੇ ਜੋ ਹਰੀਸ਼ ਰਾਣਾ ਨਾਮ ਦੇ ਨੌਜਵਾਨ ਨੂੰ ਇੱਛਾ ਮੌਤ (ਪੈਸਿਗ ਯੂਥੇਨੇਸ਼ੀਆ) ਦੀ ਮਨਜ਼ੂਰੀ ਦਿੱਤੀ ਹੈ ਦਾ ਕਾਰਨ ਹੈ ਕਿ ਹਰੀਸ਼ ਰਾਣਾ ਦੇ ਸਰੀਰ ਅੰਦਰ ਪਿਛਲੇ 13 ਸਾਲਾਂ ਤੋਂ ਕੋਈ ਵੀ ਹਰਕਤ ਨਾ ਹੋਣਾ। ਦੱਸਣਯੋਗ ਹੈ ਕਿ ਹਰੀਸ਼ ਰਾਣਾ 20 ਅਗਸਤ 2013 ਨੂੰੰ ਪੀ. ਜੀ. ਦੀ ਚੌਥੀ ਮੰਜਿ਼ਲ ਤੋਂ ਅਚਾਨਕ ਹੀ ਹੇਠਾਂ ਡਿੱਗ ਗਿਆ ਸੀ, ਜਿਸ ਤੋਂ ਬਾਅਦ ਉਸਦਾ ਇਲਾਜ ਉਸਦੇ ਮਾਪਿਆਂ ਨੇ ਹਰ ਥਾਂ ਕਰਵਾਇਆ ਪਰ ਕੋਈ ਵੀ ਹਾਂ ਪੱਖੀ ਜਵਾਬ ਨਾ ਮਿਲਣ ਦੇ ਚਲਦਿਆਂ ਅਖੀਰਕਾਰ ਸੁਪਰੀਮ ਕੋਰਟ ਨੇ ਹਰੀਸ਼ ਰਾਣਾ ਦੀ ਅਜਿਹੀ ਹਾਲਾਤ ਨੂੰ ਦੇਖਦਿਆਂ ਉਸਨੂੰ ਇੱਛਾ ਮੌਤ ਦੀ ਮਨਜ਼ੂਰੀ ਦੇ ਦਿੱਤੀ। ਭਾਰਤ ਵਿਚ ਹੈ ਇਹ ਪਹਿਲਾ ਫ਼ੈਸਲਾ ਜਾਣਕਾਰੀ ਮੁਤਾਬਕ ਭਾਰਤ ਵਿਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ, ਜਿਥੇ ਅਦਾਲਤ ਨੇ ਕਿਸੇ ਵਿਅਕਤੀ ਨੂੰ ਅਜਿਹੀ ਇਜਾਜ਼ਤ ਦਿੱਤੀ ਹੋਵੇ। ਡਿੱਗਣ ਕਰਕੇ ਹਰੀਸ਼ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ,ਜਿਸ ਕਾਰਨ ਉਸਦੇ ਦਿਮਾਗ ਦੀਆਂ ਨਸਾਂ ਤੱਕ ਸੁੱਕ ਗਈਆਂ ਪਰ ਹਰੀਸ਼ ਦੇ ਪਿਤਾ ਅਸ਼ੋਕ ਰਾਣਾ ਨੇ ਹਾਰ ਨਾ ਮੰਨਦਿਆਂ ਇਲਾਜ ਕਰਵਾਇਆ ਪਰ ਉਸਦੇ ਸਰੀਰ ਵਿਚ ਕਦੇ ਕਦਾਈ ਅੱਖਾਂ ਦੀ ਪਲਕਾਂ ਝਪਕਣ ਤੋਂ ਸਿਵਾਏ ਕੋਈ ਹਰਕਤ ਨਹੀਂ ਸੀ, ਜਿਸ ਕਾਰਨ ਅਖੀਰਕਾਰ ਇਹ ਕਦਮ ਚੁੱਕਣਾ ਪਿਆ।
