ਭਾਣਜੇ ਨੇ ਕਲਾਸ ਵਿਚ ਪੜ੍ਹਾ ਰਹੀ ਮਾਮੀ ਤੇ ਤੇਜਾਬ ਸੁੱਟ ਕੀਤੇ ਤਿੰਨ ਜਖਮੀ ਬਟਾਲਾ, 17 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਬਟਾਲਾ ਵਿਖੇ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਈ ਰਹੀ ਆਪਣੀ ਮਾਮੀ ਤੇ ਹੀ ਭਾਣਜੇ ਵਲੋਂ ਤੇਜ਼ਾਬ ਸੁੱਟਣ ਕਾਰਨ ਤਿੰਨ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ। ਕੌਣ ਹੈ ਇਹ ਭਾਣਜਾ ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਥਾਣਾ ਘੁਮਾਣ ਦੇ ਪਿੰਡ ਮਹਿਮਦਪੁਰ ਵਿਖੇ ਜੋ ਕਲਾਸ ਵਿਚ ਪੜ੍ਹਾ ਰਹੀ ਇਕ ਅਧਿਆਪਕਾਂ ਤੇ ਉਸ ਦੇ ਹੀ ਭਾਣਜੇ ਵਜੋਂ ਤੇਜ਼ਾਬ ਸੁੱਟੇ ਜਾਣ ਦੇ ਚਲਦਿਆਂ ਅਧਿਆਪਕਾਂ ਅਤੇ ਦੋ ਬੱਚਿਆਂ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ ਦਾ ਨਾਮ ਤੇਜਬੀਰ ਸਿੰਘ ਹੈ। ਪੁਲਸ ਨੇ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੀ ਜਾਣਕਾਰੀ ਦਿੱਤੀ ਸਕੂਲ ਅਧਿਆਪਕਾ ਤੇ ਸਰਪੰਚ ਨੇ ਉਕਤ ਵਾਪਰੇ ਤੇਜਾਬ ਕਾਂਡ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਾਇਮਰੀ ਸਕੂਲ ਮਹਿਮਦਪੁਰ ਦੀ ਅਧਿਆਪਕਾ ਸੁਰਜੀਤ ਕੌਰ ਅਤੇ ਸਰਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ਼ ਬੱਚਿਆਂ ਨੂੰ ਪੜਾ੍ ਰਹੀ ਅਧਿਆਪਕਾ ਲਖਵਿੰਦਰ ਸਿੰਘ ਤੇ ਇਕ ਨੌਜਵਾਨ ਤੇਜਬੀਰ ਸਿੰਘ ਵੱਲੋਂ ਤੇਜ਼ਾਬ ਸੁਟਿਆ ਗਿਆ, ਜਿਸ ਨਾਲ ਅਧਿਆਪਕਾ ਲਖਵਿੰਦਰ ਕੌਰ ਅਤੇ ਦੋ ਛੋਟੇ ਬੱਚੇ ਪ੍ਰਭਜੋਤ ਕੌਰ ਕਲਾਸ ਯੂ. ਕੇ. ਜੀ. ਅਤੇ ਅਜੀਤ ਸਿੰਘ ਪਹਿਲੀ ਕਲਾਸ ਵਿੱਚ ਪੜ੍ਹ ਰਹੇ ਸਨ ਗੰਭੀਰ ਰੂਪ ਜ਼ਖ਼ਮੀ ਹੋ ਗਏ । ਕੀ ਜਾਣਕਾਰੀ ਦਿੱਤੀ ਡਿਪਟੀ ਸੁਪਰਡੈਂਟ ਆਫ ਪੁਲਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਨੇ ਦੱਸਿਆ ਕਿ ਮਹਿਮਦਪੁਰ ਤੇਜਾਬ ਨਾਲ ਹਮਲਾ ਕਰਨ ਵਾਲੇ ਤੇਜਬੀਰ ਸਿੰਘ ਨੂੰ ਐਸ. ਐਚ. ਓ. ਹਰਜਿੰਦਰ ਸਿੰਘ ਦਿਓਲ ਦੀ ਅਗਵਾਈ ਹੇਠ ਘੁਮਾਣ ਪੁਲਸ ਨੇ ਕਾਬੂ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਤੇਜਬੀਰ ਸਿੰਘ ਕੋਲੋਂ ਇਸ ਸਬੰਧੀ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
