ਐੱਨ. ਆਈ. ਏ. ਨੇ 11 ਮਾਓਵਾਦੀਆਂ ਖਿਲਾਫ ਦਾਖ਼ਲ ਕੀਤਾ ਦੋਸ਼-ਪੱਤਰ
- by Jasbeer Singh
- December 12, 2025
ਐੱਨ. ਆਈ. ਏ. ਨੇ 11 ਮਾਓਵਾਦੀਆਂ ਖਿਲਾਫ ਦਾਖ਼ਲ ਕੀਤਾ ਦੋਸ਼-ਪੱਤਰ ਨਵੀਂ ਦਿੱਲੀ, 12 ਦਸੰਬਰ 2025 : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਵੀਰਵਾਰ ਨੂੰ ਓਡਿਸ਼ਾ ਦੇ ਰਾਊਰਕੇਲਾ ਜ਼ਿਲੇ `ਚ ਇਕ ਪੱਥਰ ਦੀ ਖਾਨ ਲਈ ਲਿਜਾਈ ਜਾ ਰਹੀ ਲੱਗਭਗ 4 ਹਜ਼ਾਰ ਕਿੱਲੋਗ੍ਰਾਮ ਧਮਾਕਾਖੇਜ਼ ਸਮੱਗਰੀ ਦੀ ਲੁੱਟ ਦੇ ਮਾਮਲੇ `ਚ 11 ਅੱਤਵਾਦੀਆਂ ਖਿਲਾਫ ਦੋਸ਼-ਪੱਤਰ ਦਾਖ਼ਲ ਕੀਤਾ। ਐਨ. ਆਈ. ਏ. ਅਧਿਕਾਰੀਆਂ ਨੇ ਕੀ ਦੱਸਿਆ ਐੱਨ. ਆਈ. ਏ. ਅਧਿਕਾਰੀ ਨੇ ਦੱਸਿਆ ਜਾਂਚ ਦੌਰਾਨ ਐੱਨ. ਆਈ. ਏ. ਨੇ ਪਾਇਆ ਕਿ ਇਹ ਮੁਲਜ਼ਮ ਧਮਾਕਾਖੇਜ਼ ਸਮੱਗਰੀ ਦੇ ਲੱਗਭਗ 200 ਪੈਕੇਟ (ਜਿਨ੍ਹਾਂ `ਚੋਂ ਹਰ ਇਕ `ਚ 20 ਕਿੱਲੋਗ੍ਰਾਮ ਧਮਾਕਾਖੇਜ਼ ਸਮੱਗਰੀ ਸੀ) ਦੀ ਲੁੱਟ ਦੀ ਅਪਰਾਧਿਕ ਸਾਜਿ਼ਸ਼, ਯੋਜਨਾ ਅਤੇ ਉਸ ਨੂੰ ਅੰਜਾਮ ਦੇਣ `ਚ ਸਰਗਰਮ ਰੂਪ `ਚ ਸ਼ਾਮਲ ਸਨ ।ਉਨ੍ਹਾਂ ਦੱਸਿਆ ਕਿ 27 ਮਈ ਨੂੰ ਇਹ ਧਮਾਕਾਖੇਜ਼ ਸਮੱਗਰੀ ਝਾਰਖੰਡ ਦੇ ਸਾਰੰਡਾ ਜੰਗਲ `ਚ ਮਾਓਵਾਦੀਆਂ ਦੇ ਗੜ੍ਹਾਂ `ਚ ਲਿਜਾਈ ਜਾ ਰਹੀ ਸੀ । ਇਸ ਦੌਰਾਨ ਸਥਾਨਕ ਪੁਲਸ ਦੇ ਵਾਹਨ ਨੂੰ ਰੋਕਿਆ । ਵਾਹਨ ਦੇ ਡਰਾਈਵਰ ਨੂੰ 10-15 ਹਥਿਆਰਬੰਦ ਮਾਓਵਾਦੀਆਂ ਨੇ ਜਬਰਨ ਅਗਵਾ ਕਰ ਲਿਆ ਅਤੇ ਨੇੜੇ ਦੇ ਜੰਗਲ `ਚ ਅੱਤਵਾਦੀ ਸੰਗਠਨ ਦੇ ਇਕ ਗੜ੍ਹ `ਚ ਲੈ ਕੇ ਚਲੇ ਗਏ।
