post

Jasbeer Singh

(Chief Editor)

Patiala News

ਪਟਿਆਲਾ ਜ਼ਿਲ੍ਹੇ ਦੇ ਸ਼ਹਿਰਾਂ ਅਤੇ ਕਸਬਿਆਂ 'ਚ ਚੱਲ ਰਹੀ ਰਾਤ ਸਮੇਂ ਦੀ ਸਫ਼ਾਈ ਮੁਹਿੰਮ ਜ਼ੋਰਾਂ 'ਤੇ

post-img

ਪਟਿਆਲਾ ਜ਼ਿਲ੍ਹੇ ਦੇ ਸ਼ਹਿਰਾਂ ਅਤੇ ਕਸਬਿਆਂ 'ਚ ਚੱਲ ਰਹੀ ਰਾਤ ਸਮੇਂ ਦੀ ਸਫ਼ਾਈ ਮੁਹਿੰਮ ਜ਼ੋਰਾਂ 'ਤੇ -ਰਾਤ ਸਮੇਂ ਸਫ਼ਾਈ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣਾ : ਨਵਰੀਤ ਕੌਰ ਸੇਖੋਂ -ਰਾਤ ਸਮੇਂ ਸਫ਼ਾਈ ਹੋਣ ਕਰਕੇ ਸਵੇਰੇ ਧਾਰਮਿਕ ਸਥਾਨਾਂ 'ਤੇ ਜਾਣ ਵਾਲੇ ਲੋਕਾਂ ਨੂੰ ਮਿਲਦੀਆਂ ਨੇ ਸਾਫ਼ ਸੁਥਰੀਆਂ ਸੜਕਾਂ ਪਟਿਆਲਾ, 4 ਦਸੰਬਰ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਵਿੱਚ ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਰਾਤ ਸਮੇਂ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਰੀਤ ਕੌਰ ਸੇਖੋਂ (ਸ਼ਹਿਰੀ ਵਿਕਾਸ) ਨੇ ਦੱਸਿਆ ਕਿ ਜ਼ਿਲ੍ਹੇ ਦੀ ਹਰੇਕ ਨਗਰ ਕੌਂਸਲ ਤੇ ਨਗਰ ਪੰਚਾਇਤ ਵਿੱਚ ਦਿਨ ਅੰਦਰ ਦੋ ਵਾਰ ਸਫ਼ਾਈ ਕੀਤੀ ਜਾਂਦੀ ਹੈ, ਤਾਂ ਕਿ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ ਪ੍ਰਦਾਨ ਕੀਤਾ ਜਾ ਸਕੇ । ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨਾਭਾ, ਪਾਤੜਾਂ, ਰਾਜਪੁਰਾ, ਸਮਾਣਾ ਅਤੇ ਸਨੌਰ ਇਸੇ ਤਰ੍ਹਾਂ ਨਗਰ ਪੰਚਾਇਤ ਭਾਦਸੋਂ, ਘੱਗਾ, ਦੇਵੀਗੜ੍ਹ ਤੇ ਘਨੌਰ ਵਿਖੇ ਰਾਤ ਦੀ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਵਾਹਨਾਂ ਦੀ ਭੀੜ ਤੋਂ ਬਾਅਦ ਬਾਰੀਕੀ ਨਾਲ ਸਫ਼ਾਈ ਕੀਤੀ ਜਾ ਸਕੇ । ਉਨ੍ਹਾਂ ਦੱਸਿਆ ਕਿ ਰਾਤ ਸਮੇਂ ਸਫ਼ਾਈ ਕਰਨ ਨਾਲ ਜਿਥੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਦਾ, ਉਥੇ ਹੀ ਸਵੇਰ ਸਮੇਂ ਸੈਰ ਕਰਨ ਵਾਲਿਆਂ ਅਤੇ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਣ ਲਈ ਜਾਣ ਵਾਲਿਆਂ ਨੂੰ ਸਾਫ਼ ਸੁਥਰੀਆਂ ਸੜਕਾਂ ਤੇ ਬਾਜ਼ਾਰ ਮਿਲਦੇ ਹਨ, ਉਥੇ ਹੀ ਬਾਜ਼ਾਰ ਖੁੱਲਣ ਤੋਂ ਪਹਿਲਾਂ ਪੂਰੀ ਸਫ਼ਾਈ ਮੁਕੰਮਲ ਹੋ ਚੁੱਕੀ ਹੁੰਦੀ ਹੈ । ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਰਾਤ ਸਮੇਂ ਕਰਵਾਈ ਜਾ ਰਹੀ ਸਫ਼ਾਈ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਸਵੇਰੇ ਸਮੇਂ ਵੀ ਦੁਪਹਿਰ ਤੋਂ ਪਹਿਲਾਂ ਇਕ ਵਾਰ ਬਾਜ਼ਾਰਾਂ ਦੀ ਸਫ਼ਾਈ ਪਹਿਲਾਂ ਵਾਗ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਹਿਣ ਲਈ ਸਾਫ਼ ਸੁਥਰਾ ਮਾਹੌਲ ਪ੍ਰਦਾਨ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਫ਼ਾਈ ਲਈ ਹੋਰ ਵਿਸ਼ੇਸ਼ ਮੁਹਿੰਮ ਚਲਾਉਣ ਦੀ ਜ਼ਰੂਰਤ ਹੋਈ ਤਾਂ ਉਹ ਵੀ ਚਲਾਈ ਜਾਵੇਗੀ ।

Related Post