post

Jasbeer Singh

(Chief Editor)

Punjab

ਪੰਜਾਬ ਵਿਚ ਸਾਢੇ 4 ਸਾਲਾਂ ਵਿਚ ਕੋਈ ਪ੍ਰੀਖਿਆ ਲੀਕ ਨਹੀਂ ਹੋਈ : ਮੁੱਖ ਮੰਤਰੀ

post-img

ਪੰਜਾਬ ਵਿਚ ਸਾਢੇ 4 ਸਾਲਾਂ ਵਿਚ ਕੋਈ ਪ੍ਰੀਖਿਆ ਲੀਕ ਨਹੀਂ ਹੋਈ : ਮੁੱਖ ਮੰਤਰੀ

ਚੰਡੀਗੜ੍ਹ, 8 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਵਿਚ ਪਿਛਲੇ ਸਾਢੇ ਚਾਰ ਸਾਲਾਂ ਅੰਦਰ ਕੋਈ ਵੀ ਪ੍ਰੀਖਿਆ ਲੀਕ ਨਹੀਂ ਹੋਈ ਹੈ ।

ਹੋਰ ਕੀ ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ

ਮਿਲੀ ਜਾਣਕਾਰੀ ਅਨੁਸਾਰ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ (Appointment letter) ਸੌਂਪਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਨੌਕਰੀਆਂ ਉਮੀਦਵਾਰਾਂ ਦੀ ਆਪਣੀ ਮਿਹਨਤ ਨਾਲ ਪ੍ਰਾਪਤ ਹੋਈਆਂ ਹਨ ਤੇ ਭਰਤੀ ਮੁਹਿੰਮ ਤਹਿਤ 350 ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ । ਇਸ ਮੌਕੇ ੳੵੁਨ੍ਹਾਂ ਭਰੋਸਾ ਦਿੱਤਾ ਕਿ ਹੋਰ ਰੋਜ਼ਗਾਰ ਦੇ ਮੌਕੇ ਪੈਦਾ ਹੁੰਦੇ ਰਹਿਣਗੇ । ਮੁੱਖ ਮੰਤਰੀ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ 2022 ਤੋਂ ਸੂਬੇ ਵਿੱਚ ਕਰਵਾਈ ਗਈ ਹਰ ਪ੍ਰੀਖਿਆ ਪੂਰੀ ਪਾਰਦਰਸ਼ਤਾ ਨਾਲ ਕਿਸੇ ਵੀ ਬੇਨਿਯਮੀਆਂ ਜਾਂ ਦੁਰਵਿਵਹਾਰ ਤੋਂ ਮੁਕਤ ਹੋਈ ਹੈ ।

ਕੇਂਦਰ ਸਰਕਾਰ ਕਰ ਰਹੀ ਹੈ ਪ੍ਰੀਖਿਆਵਾਂ ਸਹੀ ਢੰਗ ਨਾਲ ਕਰਵਾਉਣ ਲਈ ਸੰਘਰਸ਼ : ਮਾਨ

ਪ੍ਰੀਖਿਆ ਦੇ ਮੁੱਦੇ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਨੋਟ ਕੀਤਾ ਕਿ ਪੰਜਾਬ ਵਿੱਚ ਹੁਣ ਤੱਕ ਕੋਈ ਪੇਪਰ ਲੀਕ ਨਹੀਂ ਹੋਇਆ ਹੈ । ਇਸ ਦੇ ਉਲਟ ਉਨ੍ਹਾਂ ਨੇ ਦੱਸਿਆ ਕਿ ਜਦੋਂ ਕਿ ਕੇਂਦਰ ਸਰਕਾਰ ਪ੍ਰੀਖਿਆਵਾਂ ਨੂੰ ਸਹੀ ਢੰਗ ਨਾਲ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ । 93 ਰਿਪੋਰਟ ਕੀਤੇ ਪੇਪਰ ਲੀਕ ਦੇ ਨਾਲ ਨੌਜਵਾਨਾਂ ਵਿੱਚ ਦਿਲ ਟੁੱਟਣ ਅਤੇ ਭਾਰੀ ਗੁੱਸਾ ਪੈਦਾ ਹੋਇਆ ਹੈ । ਪੰਜਾਬ ਅਜਿਹੀਆਂ ਘਟਨਾਵਾਂ ਤੋਂ ਬਚਿਆ ਹੈ । ਉਨ੍ਹਾਂ ਨੇ ਨਾਇਬ ਤਹਿਸੀਲਦਾਰ ਪ੍ਰੀਖਿਆ ਨਾਲ ਸਬੰਧਤ ਇੱਕ ਖਾਸ ਉਦਾਹਰਣ ਦਾ ਜਿ਼ਕਰ ਕੀਤਾ, ਜਿੱਥੇ ਇੱਕ ਪਿੰਡ ਦੇ 4 ਤੋਂ 5 ਉਮੀਦਵਾਰ ਸ਼ੁਰੂਆਤੀ ਪੜਾਅ ਪਾਸ ਕਰ ਗਏ ਸਨ ਪਰ ਬਾਅਦ ਦੇ ਪੇਪਰ ਵਿੱਚ ਫੇਲ੍ਹ ਹੋ ਗਏ ਸਨ ਤੇ ਸਲਾਹ-ਮਸ਼ਵਰੇ ਤੋਂ ਬਾਅਦ, ਉਸ ਖਾਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ।

Related Post

Instagram