ਸੰਸਾਰ ਦੇ ਕਿਸੇ ਵੀ ਵਿਗਿਆਨੀ ਵਲੋਂ ਖੂਨ ਦਾ ਬਦਲ ਨਹੀਂ ਲੱਭਿਆ ਜਾ ਸਕਿਆ, ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ
- by Jasbeer Singh
- August 18, 2024
ਸੰਸਾਰ ਦੇ ਕਿਸੇ ਵੀ ਵਿਗਿਆਨੀ ਵਲੋਂ ਖੂਨ ਦਾ ਬਦਲ ਨਹੀਂ ਲੱਭਿਆ ਜਾ ਸਕਿਆ, ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਪਟਿਆਲਾ : ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਬਾਰਾਦਰੀ ਗਾਰਡਨ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਐਸ ਐਚ ਓ ਥਾਣਾ ਜੁਲਕਾ ਸਿੰਘ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦਾ ਉਦਘਾਟਨ ਦੀਪਕ ਬਾਂਸਲ ਡਕਾਲਾ ਨੇ ਕੀਤਾ, ਪ੍ਰੋਗਰਾਮ ਦੀ ਪ੍ਰਧਾਨਗੀ ਐਡਵੋਕੇਟ ਐਚ ਐਸ ਮਹਸਮਪੁਰੀ ਅਤੇ ਵਿਕਾਸ ਪੁਰੀ ਨੇ ਕੀਤੀ,ਵਿਸ਼ੇਸ਼ ਤੌਰ ਤੇ ਚਮਨ ਲਾਲ ਗਰਗ ਮੀਤ ਪ੍ਰਧਾਨ, ਸ੍ਰੀ ਵਧਵਾ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੀਤ ਪ੍ਰਧਾਨ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਜਗਤਾਰ ਸਿੰਘ ਜੱਗੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਗੁਰਮੀਤ ਸਿੰਘ ਸਡਾਣਾ ਬ੍ਰਦਰਜ਼, ਰੁਦਰਪ੍ਰਤਾਪ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਦੀਪ ਨਗਰ, ਮਾਸਟਰ ਲਖਵਿੰਦਰ ਸਿੰਘ ਤ੍ਰਿਪੜੀ ਸਕੂਲ, ਆਸ਼ੂ ਕੁਮਾਰ, ਬਲਜੀਤ ਸਿੰਘ ਸਰਨਾ, ਜਪਨੀਤ ਸਿੰਘ, ਪ੍ਰਦੀਪ ਕੁਮਾਰ, ਮਨਜੀਤ ਸਿੰਘ, ਸੁਰਿੰਦਰ ਸਿੰਘ ਹਰਪਾਲ ਮਾਨ, ਨੇ ਭਰਪੂਰ ਸਹਿਯੋਗ ਦਿੱਤਾ, ਇਸ ਮੌਕੇ ਸੰਬੋਧਨ ਕਰਦਿਆ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਕਿਹਾ ਕਿ ਖੂਨਦਾਨੀ ਪ੍ਰਮਾਤਮਾ ਵਲੋਂ ਭੇਜੇ ਦੂਤਾ ਸਮਾਨ ਹੁੰਦੇ ਹਨ ਜਿਹੜੇ ਆਪਣਾ ਖੂਨਦਾਨ ਕਰਕੇ ਕਿਸੇ ਦੀ ਬੇਸ਼ਕੀਮਤੀ ਜਾਂਨ ਬਚਾਉਂਦੇ ਹਨ ਉਹਨਾਂ ਕਿਹਾ ਕਿ ਸੰਸਾਰ ਦੇ ਕਿਸੇ ਵੀ ਵਿਗਿਆਨੀ ਵਲੋਂ ਖੂਨਦਾਨ ਦਾ ਬਦਲ ਨਹੀਂ ਲੱਭਿਆ ਜਾ ਸਕਿਆ ਇਹ ਸਿਰਫ ਇਨਸਾਨੀ ਸਰੀਰ ਵਿੱਚ ਹੀ ਬਣਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਇਸ ਮੌਕੇ ਜਨ ਹਿੱਤ ਸੰਮਤੀ ਦੇ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਹਰ ਸਮੇਂ ਤਿਆਰ ਹੈ, ਇਸ ਮੌਕੇਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਲੋਂ ਡਾ ਰੁਤੀ ਅਤੇ ਪੀ ਆਰ ਓ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਬਲੱਡ ਇੱਕਤਰ ਕੀਤਾ ਗਿਆ ।
