post

Jasbeer Singh

(Chief Editor)

Sports

ਨਾਰਵੇ ਸ਼ਤਰੰਜ: ਵੈਸ਼ਾਲੀ ਨੇ ਪਹਿਲੀ ਵਾਰ ਹਮਵਤਨ ਹੰਪੀ ਨੂੰ ਹਰਾਇਆ

post-img

ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਮਹਿਲਾ ਵਰਗ ਵਿੱਚ ਭਾਰਤ ਦੀ ਆਰ ਵੈਸ਼ਾਲੀ ਨੇ ਅੱਜ ਇੱਥੇ ਦੂਜੇ ਗੇੜ ਵਿੱਚ ਹਮਵਤਨ ਕੋਨੇਰੂ ਹੰਪੀ ਨੂੰ ਹਰਾ ਕੇ ਟੂਰਨਾਮੈਂਟ ਦਾ ਆਪਣਾ ਪਹਿਲਾ ਕਲਾਸੀਕਲ ਮੈਚ ਜਿੱਤਿਆ। ਵੈਸ਼ਾਲੀ ਨੇ ਪਹਿਲੀ ਵਾਰ ਭਾਰਤ ਦੀ ਅੱਵਲ ਦਰਜਾ ਖਿਡਾਰਨ ਹੰਪੀ ਨੂੰ ਹਰਾਇਆ। ਇਸੇ ਤਰ੍ਹਾਂ ਟਿੰਗਜੀ ਲੇਈ ਤੇ ਪੀਆ ਕ੍ਰੈਮਲਿੰਗ ਅਤੇ ਵੇਨਜੁਨ ਜੂ ਅਤੇ ਐਨਾ ਮੁਜ਼ੀਚੁਕ ਵਿਚਾਲੇ ਮੈਚ ਡਰਾਅ ਰਹੇ। ਇਸ ਤਰ੍ਹਾਂ ਵੇਨਜੁਨ ਅਤੇ ਟਿੰਗਜੀ ਨੇ ਆਰਮਗੈਡੋਨ ਬਾਜ਼ੀ ਜਿੱਤ ਕੇ ਡੇਢ-ਡੇਢ ਅੰਕ ਹਾਸਲ ਕੀਤੇ। ਉਧਰ ਵੈਸ਼ਾਲੀ ਦੇ ਭਰਾ ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੂੰ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਖ਼ਿਲਾਫ਼ ਆਰਮਗੈਡੋਨ ਟਾਈ ਬ੍ਰੇਕਰ ਬਾਜ਼ੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

Related Post