ਪਾਕਿਸਤਾਨ ਹਵਾਈ ਹਮਲਿਆਂ ਰਾਹੀਂ ਬਣਾ ਰਿਹੈ ਨਾਗਰਿਕਾਂ ਤੇ ਘਰਾਂ ਨੂੰ ਨਿਸ਼ਾਨਾ
- by Admin
- March 13, 2026
ਪਾਕਿਸਤਾਨ ਹਵਾਈ ਹਮਲਿਆਂ ਰਾਹੀਂ ਬਣਾ ਰਿਹੈ ਨਾਗਰਿਕਾਂ ਤੇ ਘਰਾਂ ਨੂੰ ਨਿਸ਼ਾਨਾ ਅਫਗਾਨਿਸਤਾਨ, 13 ਮਾਰਚ 2026 : ਭਾਰਤ ਦੇਸ਼ ਦੇ ਦੋ ਗੁਆਂਢੀ ਦੇਸ਼ਾਂ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਚੱਲ ਰਹੀ ਜੰਗ ਦੇ ਤੀਸਰੇ ਹਫ਼ਤੇ ਵਿਚ ਦਾਖਲ ਹੋਣ ਨਾਲ ਨੁਕਸਾਨ ਹੋਣ ਜਾਰੀ ਹੈ। ਕੀ ਦੋਸ਼ ਲਗਾਇਆ ਅਫਗਾਨਿਸਤਾਨ ਨੇ ਪਾਕਿਸਤਾਨ ਤੇ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਸ਼ੁੱਕਰਵਾਰ ਸਵੇਰੇ ਪਾਕਿਸਤਾਨ ਦੀ ਫੌਜ `ਤੇ ਕਾਬੁਲ ਅਤੇ ਦੱਖਣੀ ਸੂਬੇ ਕੰਧਾਰ ਵਿੱਚ ਰਾਤ ਭਰ ਜਾਰੀ ਰਹੇ ਹਵਾਈ ਹਮਲਿਆਂ ਵਿੱਚ ਨਾਗਰਿਕ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ । ਤਾਲਿਬਾਨ ਸਰਕਾਰ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ । ਤਾਲਿਬਾਨੀ ਸਰਕਾਰ ਦੇ ਬੁਲਾਰੇ ਨੇ ਸੋਸ਼ਲ ਮੀਡੀਆ ਮੰਚ ਤੇ ਕੀ ਆਖਿਆ ਅੰਤਰਰਾਸ਼ਟਰੀ ਪੱਧਰ `ਤੇ ਸੰਜਮ ਦੀ ਮੰਗ ਦੇ ਬਾਵਜੂ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਲੜਾਈ ਦਾ ਇਹ ਤੀਜਾ ਹਫ਼ਤਾ ਹੈ । ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਸੋਸ਼ਲ ਮੀਡੀਆ ਪਲੇਟਫਾਰਮ `ਐਕਸ` `ਤੇ ਕਿਹਾ ਕਿ ਪਾਕਿਸਤਾਨੀ ਜਹਾਜ਼ਾਂ ਨੇ ਕੰਧਾਰ ਹਵਾਈ ਅੱਡੇ ਦੇ ਨੇੜੇ ਨਿੱਜੀ ਏਅਰਲਾਈਨ ਕਾਮ ਏਅਰ ਦੇ ਇੱਕ ਬਾਲਣ ਡਿਪੂ `ਤੇ ਵੀ ਹਮਲਾ ਕੀਤਾ । ਹਾਲਾਂਕਿ ਪਾਕਿਸਤਾਨੀ ਫੌਜ ਜਾਂ ਸਰਕਾਰ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
