

ਐਨ. ਆਰ. ਆਈ. ਵੱਲੋਂ ਡਕਾਲਾ ਸਕੂਲ ਦੀ ਰੋਬੋਟਿਕਸ ਲੈਬ ਦਾ ਦੌਰਾ - ਅਮਰੀਕਨ ਇੰਡੀਆ ਫਾਊਂਡੇਸ਼ਨ ਨੇ ਵਿਦਿਆਰਥੀਆਂ ਨੂੰ ਦਿੱਤੀ ਵਿਸ਼ੇਸ਼ ਸਕਾਲਰਸ਼ਿਪ ਪਟਿਆਲਾ, 20 ਜੂਨ 2025 : ਅਮਰੀਕਾ ਵਾਸੀ ਇੰਟਰਨੈਸ਼ਨਲ ਡੋਨੇਟਰ ਅਤੇ ਅਮਰੀਕਨ ਇੰਡੀਆ ਫਾਊਂਡੇਸ਼ਨ ਦੇ ਮੈਂਬਰ ਮੈਡਮ ਮਾਸ਼ਾ ਸਜਦੇ ਵੱਲੋਂਂ ਰੋਬੋਟਿਕਸ ਦੇ ਖੇਤਰ ਵਿੱਚ ਵੱਡੀਆਂ ਪੁਲਾਂਘਾ ਪੁੱਟ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਡਕਾਲਾ ਦੀ ਰੋਬੋਟਿਕਸ ਲੈਬ ਦਾ ਵਿਸੇਸ਼ ਦੌਰਾ ਕੀਤਾ ਗਿਆ। ਇੱਥੇ ਉਹ ਆਪਣੇ ਮਾਤਾ ਜੀ ਅਤੇ ਭਰਾ ਦੇ ਪਰਿਵਾਰ ਨਾਲ ਪਹੁੰਚੇ ਹੋਏ ਸਨ। ਇਹ ਦੌਰਾ ਵਿਦਿਆਰਥੀਆਂ ਲਈ ਨਵੀਂ ਉਮੀਦ, ਉਤਸ਼ਾਹ ਅਤੇ ਨਵੀਨਤਾ ਲੈ ਕੇ ਆਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਕੂਲ ਪ੍ਰਿੰਸੀਪਲ ਸੀਮਾ ਰਾਣੀ, ਡਾਈਟ ਨਾਭਾ ਦੇ ਪ੍ਰਿੰਸੀਪਲ ਸੰਦੀਪ ਨਗਰ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੰਜੀਵ ਸ਼ਰਮਾ, ਅਮਰੀਕਨ ਇੰਡੀਆ ਫਾਊਂਡੇਸ਼ਨ ਦੇ ਨਾਰਥ ਡਾਇਰੈਕਟਰ ਮਨਿਸ਼ਾ ਤ੍ਰਿਪਾਠੀ, ਫਾਊਂਡੇਸ਼ਨ ਦੇ ਰੀਜਨਲ ਪ੍ਰੋਗ੍ਰਾਮ ਮੈਨੇਜਰ ਨਿਖਿਲ ਮਹਿਤਾ, ਕਲਸਟਰ ਕੋਆਰਡੀਨੇਟਰ ਪ੍ਰਿਯੰਕਾ ਕੌਸ਼ਿਕ, ਸਕੂਲ ਸਟਾਫ ਵਿੱਚੋਂ ਸੀਨੀਅਰ ਲੈਕਚਰਾਰ ਜਤਿੰਦਰ ਸਿੰਘ ਗਿੱਲ ਤੇ ਰੋਬੋਟਿਕਸ ਲੈਬ ਦੇ ਇੰਚਾਰਜ ਦਲਬੀਰ ਸਿੰਘ ਸ਼ਾਮਲ ਹੋਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੋਬੋਟਿਕਸ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕੀਤੇ ਗਏ। ਜਿਨ੍ਹਾਂ ਵਿੱਚ ਰੋਬੋਟਿਕਸ ਬਾਰੇ ਭਾਸ਼ਣ, ਐਲਈਜੀਓ ਰੋਬੋਟਿਕਸ ਕਿੱਟ ਦਾ ਡੈਮੋ, ਵਿਦਿਆਰਥੀਆਂ ਨੇ ਰੋਬੋਟ ਬਣਾਉਣ ਅਤੇ ਕੋਡਿੰਗ ਕਰਕੇ ਦਿਖਾਉਣਾ, ਰੋਬੋਟ ਕਾਰ ਬਣਾਉਣ ਦੀ ਰਚਨਾਤਮਕ ਨਾਟਿਕਾ, ਮਾਡਲ : ਡਰਾਈਵਰਲੈਸ ਕਾਰ, ਮਾਡਲ : ਚੰਦ੍ਰਯਾਨ ਮਿਸ਼ਨ - ਰੋਬੋਟਿਕਸ ਦਾ ਅੰਤਰਿਕਸ਼ ਵਿੱਚ ਉਪਯੋਗ, ਮਾਡਲ : ਇੰਡਸਟਰੀਅਲ ਰੋਬੋਟਿਕਸ – ਉਦਯੋਗਾਂ ਵਿੱਚ ਵਰਤੇ ਜਾਣ ਵਾਲੇ ਰੋਬੋਟਿਕ ਹਥਿਆਰ, ਟੈਕਨੋਲੋਜੀ ਐਕਸ਼ਨ ਵਿੱਚ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਮੈਡਮ ਮਾਸ਼ਾ ਸਜਦੇ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਬੱਚੇ ਭਾਰਤ ਦਾ ਭਵਿੱਖ ਹਨ। ਉਨ੍ਹਾਂ ਨੇ ਆਪਣੇ ਸਵ. ਪਿਤਾ ਡਾ. ਬਲਜੀਤ ਸਿੰਘ ਦੀ ਯਾਦ ਵਿੱਚ ਵਿਦਿਆਰਥੀਆਂ ਲਈ ਦਾਨ ਦਿੱਤਾ। ਜਿਸ ਤਹਿਤ ਸਕੂਲ ਦੇ ਪੰਜ ਵਿਦਿਆਰਥੀਆਂ ਨੂੰ 20,000 ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ। ਸਕਾਲਰਸ਼ਿੱਪ ਪ੍ਰਾਪਤ ਕਰਨ ਵਾਲਿਆਂ ਵਿੱਚ ਕਮਲਪ੍ਰੀਤ ਸਿੰਘ (12ਵੀਂ), ਮੁਹੰਮਦ ਰਿਹਾਨ (8ਵੀਂ), ਜਸਪ੍ਰੀਤ ਸਿੰਘ (8ਵੀਂ), ਪ੍ਰੀਆ (7ਵੀਂ) ਤੇ ਪ੍ਰੀਆ ਬਾਵਾ (7ਵੀਂ) ਸ਼ਾਮਲ ਹਨ। ਇਹ ਸਮਾਗਮ ਇਹ ਸਾਬਤ ਕਰਦਾ ਹੈ ਕਿ ਵਿਦੇਸ਼ੀ ਮਦਦ ਅਤੇ ਸਥਾਨਕ ਪ੍ਰਤਿਭਾ ਮਿਲ ਕੇ ਕਿਵੇਂ ਸਿੱਖਿਆ ਵਿੱਚ ਨਵਾਂ ਇਨਕਲਾਬ ਲਿਆ ਸਕਦੇ ਹਨ। ਅਖੀਰ ਵਿੱਚ ਰੋਬੋਟਿਕਸ ਲੈਬ ਦੇ ਇੰਚਾਰਜ ਦਲਬੀਰ ਸਿੰਘ ਵੱਲੋਂ ਸਕੂਲ ਵਿੱਚ ਪੁੱਜੇ ਅਮਰੀਕਾ ਵਾਸੀ ਮੈਡਮ ਮਾਸ਼ਾ ਸਜਦੇ ਸਮੇਤ ਹੋਰਨਾਂ ਸਖਸ਼ੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਟਾਫ ਮੈਂਬਰਾਂ ਤੋਂ ਇਲਾਵਾ ਪਿੰਡ ਤੇ ਇਲਾਕੇ ਦੇ ਮੋਹਤਬਰ ਵਿਅਕਤੀ ਹਾਜਰ ਸਨ। ਡੱਬੀ ਹਰ ਤਰਾਂ ਦੀ ਸੰਭਵ ਦੇਣ ਦਾ ਭਰੋਸਾ ਇਸ ਦੌਰਾਨ ਐਨਆਰਆਈ ਮੈਡਮ ਮਾਸ਼ਾ ਸਜਦੇ ਨੇ ਸਕੂਲ ਪ੍ਰਿੰਸੀਪਲ ਤੇ ਲੈਬ ਇੰਚਾਰਜ ਨੂੰ ਭਰੋਸਾ ਦਿਵਾਇਆ ਕਿ ਸਕੂਲ ਨੂੰ ਜਲਦ ਹੀ ਅਡਵਾਂਸ ਰੋਬੋਟਿਕਸ ਕਿਟਸ ਅਤੇ ਡ੍ਰੋਨ ਕਿਟਸ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਭਵਿੱਖ ਵਿੱਚ ਵੀ ਹਰ ਤਰਾਂ ਦੀ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ।
Related Post
Popular News
Hot Categories
Subscribe To Our Newsletter
No spam, notifications only about new products, updates.