post

Jasbeer Singh

(Chief Editor)

Latest update

ਓਬੇਰ ਕੱਪ: ਭਾਰਤੀ ਮਹਿਲਾਵਾਂ ਨੇ ਕੈਨੇਡਾ ਨੂੰ 4-1 ਨਾਲ ਹਰਾਇਆ

post-img

: ਅਸ਼ਮਿਤਾ ਚਾਹਿਲਾ ਨੇ ਆਪਣੇ ਤੋਂ ਉੱਚੀ ਰੈਂਕਿੰਗ ਦੀ ਬੈਡਮਿੰਟਨ ਖਿਡਾਰਨ ਮਿਸ਼ੇਲ ਲੀਅ ਨੂੰ ਹਰਾ ਕੇ ਉਲਟਫੇਰ ਕੀਤਾ ਜਿਸ ਨਾਲ ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਓਬੇਰ ਕੱਪ ਟੂਰਨਾਮੈਂਟ ਵਿੱਚ ਕੈਨੇਡਾ ’ਤੇ 4-1 ਨਾਲ ਜਿੱਤ ਸਦਕਾ ਚੰਗੀ ਸ਼ੁਰੂਆਤ ਕੀਤੀ। ਰੈਂਕਿੰਗ ਵਿੱਚ 53ਵੇਂ ਸਥਾਨ ’ਤੇ ਕਾਬਜ਼ ਚਾਹਿਲਾ ਨੇ ਮਾਨਸਿਕ ਮਜ਼ਬੂਤੀ ਅਤੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੁਨੀਆ ਦੀ 25ਵੇਂ ਨੰਬਰ ਦੀ ਖਿਡਾਰਨ ਲੀਅ ਨੂੰ ਸ਼ੁਰੂਆਤੀ ਸਿੰਗਲਜ਼ ਮੁਕਾਬਲੇ ਵਿੱਚ 42 ਮਿੰਟ ਵਿੱਚ 26-24, 24-22 ਨਾਲ ਹਰਾਇਆ। ਲੀਅ 2014 ਅਤੇ 2022 ਰਾਸ਼ਟਰਮੰਡਲ ਖੇਡਾਂ ਵਿੱਚ ਕ੍ਰਮਵਾਰ ਸੋਨ ਅਤੇ ਚਾਂਦੀ ਦਾ ਤਗ਼ਮਾ ਜੇਤੂ ਹੈ। ਫਰਵਰੀ ਵਿੱਚ ਪਹਿਲੀ ਵਾਰ ਏਸ਼ੀਆ ਟੀਮ ਚੈਂਪੀਅਨਸ਼ਿਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੀ ਚਾਹਿਲਾ ਨੇ ਪੀਵੀ ਸਿੰਧੂ ਸਣੇ ਸਿਖਰਲੇ ਖਿਡਾਰੀਆਂ ਦੀ ਮੌਜੂਦਗੀ ਵਿੱਚ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ।

Related Post