post

Jasbeer Singh

(Chief Editor)

Latest update

ਆਈਪੀਐੈੱਲ: ਸੈਮਸਨ ਤੇ ਜੁਰੇਲ ਦੇ ਨੀਮ ਸੈਂਕੜਿਆਂ ਸਦਕਾ ਰਾਜਸਥਾਨ ਜੇਤੂ

post-img

ਸੰਜੂ ਸੈਮਸਨ (71 ਦੌੜਾਂ) ਤੇ ਧਰੁਵ ਜੁਰੇਲ (52 ਦੌੜਾਂ) ਦੇ ਨੀਮ ਸੈਂਕੜਿਆਂ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ’ਚ ਲਖਨਊ ਸੁਪਰ ਜਾਇੰਟਰਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਲਖਨਊ ਵੱਲੋਂ ਜਿੱਤ ਲਈ ਦਿੱਤਾ 197 ਦੌੜਾਂ ਦਾ ਟੀਚਾ ਸਿਰਫ ਤਿੰਨ ਵਿਕਟਾਂ ਗੁਆ ਕੇ 19 ਓਵਰਾਂ ’ਚ 199 ਬਣਾ ਕੇ ਹਾਸਲ ਕਰ ਲਿਆ। ਟੀਮ ਵੱਲੋਂ ਸਲਾਮੀ ਬੱਲੇਬਾਜ਼ਾਂ ਯਸ਼ਸਵੀ ਜੈਸਵਾਲ ਨੇ 24 ਦੌੜਾਂ ਤੇ ਜੋਸ ਬਟਲਰ ਨੇ 34 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ ਨੇ ਕਪਤਾਨ ਕੇ.ਐੱਲ. ਰਾਹੁਲ (76 ਦੌੜਾਂ) ਤੇ ਦੀਪਕ ਹੁੱਡਾ (50 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ 20 ਓਵਰਾਂ 5 ਵਿਕਟਾਂ ਗੁਆ ਕੇ 196 ਦੌੜਾਂ ਬਣਾਈਆਂ। ਰਾਹੁਲ ਨੇ ਆਪਣੀ 76 ਦੌੜਾਂ ਦੀ ਪਾਰੀ ਦੌਰਾਨ 8 ਚੌਕੇ ਤੇ 2 ਛੱਕੇ ਜੜੇ ਜਦਕਿ ਦੀਪਕ ਨੇ ਆਪਣੀ ਪਾਰੀ ’ਚ 7 ਚੌਕੇ ਮਾਰੇ। ਅਯੂਸ਼ ਬਦੋਨੀ ਨੇ 18 ਤੇ ਕਰੁਨਾਲ ਪਾਂਡਿਆ ਨੇ 15 ਦੌੜਾਂ ਦਾ ਯੋਗਦਾਨ ਦਿੱਤਾ। ਰਾਜਸਥਾਨ ਰੌਇਲਜ਼ ਵੱਲੋਂ ਸੰਦੀਪ ਸ਼ਰਮਾ ਨੇ ਦੋ ਵਿਕਟਾਂ ਲਈਆਂ ਜਦਕਿ ਟਰੈਂਟ ਬੋਲਟ, ਆਵੇਸ਼ ਖ਼ਾਨ ਤੇ ਯੁਜਵੇਂਦਰ ਚਾਹਲ ਨੂੰ ਇੱਕ-ਇੱਕ ਵਿਕਟ ਮਿਲੀ।

Related Post