post

Jasbeer Singh

(Chief Editor)

Patiala News

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਤੇ ਸੰਸਥਾਾ ਮਰੀਜ ਮਿਤਰਾ ਵਲੋਂ ਸਮਾਗਮ ਦਾ ਆਯੋਜਨ

post-img

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਤੇ ਸੰਸਥਾਾ ਮਰੀਜ ਮਿਤਰਾ ਵਲੋਂ ਸਮਾਗਮ ਦਾ ਆਯੋਜਨ ਪਟਿਆਲਾ 25 ਮਈ : ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 129ਵੇ ਜਨਮ ਦਿਹਾੜੇ ਤੇ ਸੰਸਥਾ ਮਰੀਜ ਮਿਤਰਾ ਵੈਲਫੇਅਰ ਆਰਗੇਨਾਈਜੇਸ਼ਨ ਪਟਿਆਲਾ ਵਲੋਂ ਆਪਣੇ ਮੁੱਖ ਦਫਤਰ ਸਨੋਰੀ ਅੱਡਾ ਪਟਿਆਲਾ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਤੇ ਸਮੂਹ ਮੈਂਬਰਾਂ ਫੁੱਲ ਭੇਂਟ ਕਿੱਤੇ ਗਏ। ਇਸ ਮੌਕੇ ਗੁਰਮੁੱਖ ਗੁਰੂ ਪ੍ਰਧਾਨ ਮਰੀਜ ਮਿਤਰਾ ਨੇ ਕਿਹਾ ਕਿ ਸੰਸਥਾ ਮਰੀਜ ਮਿਤਰਾ ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗੇ ਮਹਾਨ ਸੂਰਮਿਆਂ ਨੂੰ ਆਪਣਾ ਆਦਰਸ਼ ਮੰਨ ਦੇ ਹੋਏ ਪਿਛਲੇ ਲੰਮੇ ਅਰਸੇ ਤੋਂ ਇਨਸਾਨਾਂ ਅਤੇ ਬੇਜੁਬਾਨਾ ਦੀ ਨਿਰਸਵਾਰਥ ਨਿਰੰਤਰ ਸੇਵਾ ਕਰ ਰਹੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਤੇ ਸੰਸਥਾ ਵਲੋਂ ਹਰ ਸਾਲ ਨਵੰਬਰ ਮਹੀਨੇ ਵਿੱਚ ਜਿਲਾ ਪੱਧਰੀ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਜਾਂਦਾ ਹੈ।ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸੰਸਥਾ ਮਰੀਜ ਮਿਤਰਾ ਕੋਟਿ ਕੋਟਿ ਪ੍ਰਣਾਮ ਕਰਦੀ ਹੈ।ਇਸ ਸਮਾਗਮ ਵਿੱਚ ਵਿੱਕੀ ਕੁੰਦਲ ਫਲੋਟਿੰਗ ਰੈਸਟੋਰੈਂਟ ਸਰਹਿੰਦ ਵਾਲੇ ਵਿਸੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਗੁਰਸੇਵਕ ਸਿੰਘ ਜੁਆਇੰਟ ਸਕੱਤਰ, ਕੁਲਦੀਪ ਸਿੰਘ, ਗੁਰਮੀਤ ਸਿੰਘ, ਮੋਹਨ ਸਿੰਘ, ਗੁਰਦੇਵ ਸਿੰਘ, ਓਮ ਮਹਿਤਾ, ਸ਼ੈਂਕੀ ਮੁਖੀਜਾ, ਵਿਕਾਸ ਜਿੰਦਲ, ਨੀਰਜ ਆਦਿ ਮੈਂਬਰ ਮੌਜੂਦ ਸਨ।

Related Post