ਜਾਅਲੀ ਟਿਕਟ ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਕਾਬੂ ਸ਼੍ਰੀਨਗਰ, 20 ਦਸੰਬਰ 2025 : ਜਾਅਲੀ ਹਵਾਈ ਟਿਕਟ ਦੀ ਵਰਤੋਂ ਕਰਕੇ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਵਿਚ ਦਾਖਲ ਹੋਣ ਦੀ ਕੋਸਿ਼ਸ਼ ਕਰਦੇ ਹੋਏ ਇਕ ਵਿਅਕਤੀ ਨੂੰ ਸ੍ਰੀਨਗਰ ਪੁਲਸ ਵਲੋਂ ਕਾਬੂ ਕੀਤਾ ਗਿਆ ਹੈ। ਰੂਟੀਨ ਸੁਰੱਖਿਆ ਜਾਂਚ ਦੌਰਾਨ ਮਾਮਲਾ ਆਇਆ ਸਾਹਮਣੇ ਪੁਲਸ ਅਨੁਸਾਰ ਹਵਾਈ ਅੱਡੇ ਦੇ ਡਰਾਪ ਗੇਟ `ਤੇ ਰੁਟੀਨ ਸੁਰੱਖਿਆ ਜਾਂਚ ਦੌਰਾਨ ਸਈਦ ਖੁਰਸ਼ੀਦ ਅਹਿਮਦ ਪੁੱਤਰ ਸਈਦ ਮੁਹੰਮਦ ਯਾਸੀਨ ਨੂੰ ਜਾਂਚ ਲਈ ਰੋਕਿਆ ਗਿਆ ਅਤੇ ਜਾਂਚ ਕਰਨ ’ਤੇ ਉਸ ਦੀ ਹਵਾਈ ਟਿਕਟ ਜਾਅਲੀ ਪਾਈ ਗਈ। ਜਿਸ ਤੋਂ ਬਾਅਦ ਏਅਰਲਾਈਨ ਸਟਾਫ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਆਰੋਪੀ ਨੂੰ ਬਡਗਾਮ ਪੁਲਸ ਦੇ ਹਵਾਲੇ ਕਰ ਦਿੱਤਾ। ਜਾਂਚ ਵਿਚ ਆਇਆ ਸਾਹਮਣੇ ਕਿ ਟੈ੍ਰਵਲ ਏਜੰਟ ਨੇ ਦਿੱਤਾ ਸੀ ਧੋਖਾ ਜਾਂਚ ਦੌਰਾਨ ਸਾਹਮਣੇ ਆਇਆ ਕਿ ਆਰੋਪੀ ਨੂੰ ਇੱਕ ਟ੍ਰੈਵਲ ਏਜੰਟ ਨੇ ਧੋਖਾ ਦਿੱਤਾ ਸੀ ਜਿਸ ਨੇ ਕਥਿਤ ਤੌਰ `ਤੇ ਟਿਕਟ ਜਾਅਲੀ ਦਿੱਤੀ। ਭਾਰਤੀ ਕਾਨੂੰਨੀ ਦੀ ਧਾਰਾ 336 (2) ਅਤੇ 340 (2) ਦੇ ਤਹਿਤ ਆਰੋਪੀ ਅਤੇ ਟ੍ਰੈਵਲ ਏਜੰਟ ਦੇ ਖਿਲਾਫ ਪੁਲਿਸ ਸਟੇਸ਼ਨ ਬਡਗਾਮ ਵਿਖੇ ਐਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
