ਉਮਰ ਨਬੀ ਦਾ ਕਰੀਬੀ ਸਹਿਯੋਗੀ ਯਾਸਿਰ ਡਾਰ ਗ੍ਰਿਫਤਾਰ ਨਵੀਂ ਦਿੱਲੀ, 20 ਦਸੰਬਰ 2025 : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਲਾਲ ਕਿਲਾ ਧਮਾਕੇ ਦੇ ਮਾਮਲੇ ਵਿਚ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਯਾਸਿਰ ਅਹਿਮਦ ਡਾਰ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਤਮਘਾਤੀ ਹਮਲਾਵਰ ਉਮਰ-ਉਨ-ਨਬੀ ਦਾ ਕਰੀਬੀ ਸਹਿਯੋਗੀ ਹੈ। ਲਾਲ ਕਿਲਾ ਧਮਾਕਾ ਮਾਮਲੇ ਵਿਚ ਹੈ ਇਹ 9ਵੀਂ ਗ੍ਰਿਫ਼ਤਾਰੀ ਇਹ ਇਸ ਮਾਮਲੇ ਵਿਚ 9ਵੀਂ ਗ੍ਰਿਫਤਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਯਾਸਿਰ ਅਹਿਮਦ ਡਾਰ ਨੇ ਕਥਿਤ ਤੌਰ `ਤੇ 10 ਨਵੰਬਰ ਨੂੰ ਹੋਏ ਧਮਾਕੇ ਦੀ ਸਾਜਿ਼ਸ਼ ਵਿਚ ਸਰਗਰਮ ਭੂਮਿਕਾ ਨਿਭਾਈ ਸੀ, ਜਿਸ ਵਿਚ 15 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਐੱਨ. ਆਈ. ਏ. ਨੇ ਦੱਸਿਆ ਕਿ ਸਾਜਿ਼ਸ਼ ਵਿਚ ਸਰਗਰਮੀ ਨਾਲ ਸ਼ਾਮਲ ਡਾਰ ਨੇ ਆਤਮਘਾਤੀ ਮਿਸ਼ਨਾਂ ਨੂੰ ਅੰਜਾਮ ਦੇਣ ਦੀ ਸਹੁੰ ਖਾਧੀ ਸੀ। ਡਾਰ ਇਸ ਮਾਮਲੇ ਵਿਚ ਸੀ ਹੋਰ ਮੁਲਜਮਾਂ ਨਾਲ ਨਜ਼ਦੀਕੀ ਸੰਪਰਕ ਵਿਚ ਐੱਨ. ਆਈ. ਏ. ਦੇ ਇਕ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਯਾਸਿਰ ਅਹਿਮਦ ਡਾਰ ਸ੍ਰੀਨਗਰ (ਜੰਮੂ-ਕਸ਼ਮੀਰ) ਦੇ ਸ਼ੋਪੀਆਂ ਦਾ ਰਹਿਣ ਵਾਲਾ ਹੈ । ਉਸਨੂੰ ਐੱਨ. ਆਈ. ਏ. ਨੇ ਨਵੀਂ ਦਿੱਲੀ ਤੋਂ ਗ੍ਰਿਫਤਾਰ ਕੀਤਾ। ਡਾਰ ਇਸ ਮਾਮਲੇ `ਚ ਹੋਰ ਮੁਲਜ਼ਮਾਂ ਨਾਲ ਨਜ਼ਦੀਕੀ ਸੰਪਰਕ ਵਿਚ ਸੀ, ਜਿਨ੍ਹਾਂ ਵਿਚ ਉਮਰ-ਉਨ-ਨਬੀ (ਆਤਮਘਾਤੀ ਹਮਲਾਵਰ) ਅਤੇ ਮੁਫਤੀ ਇਰਫਾਨ ਸ਼ਾਮਲ ਹਨ। ਯਾਸਿਰ ਡਾਰ 26 ਤੱਕ ਐਨ. ਆਈ. ਏ. ਹਿਰਾਸਤ ਵਿਚ ਦਿੱਲੀ ਦੀ ਇਕ ਅਦਾਲਤ ਨੇ ਯਾਸਿਰ ਡਾਰ ਨੂੰ 26 ਦਸੰਬਰ ਤੱਕ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਐੱਨ. ਆਈ. ਏ. ਦੀ ਉਹ ਪਟੀਸ਼ਨ ਸਵੀਕਾਰ ਕਰ ਲਈ ਜਿਸ ਵਿਚ ਮੁਲਜ਼ਮ ਤੋਂ ਹਿਰਾਸਤ ਵਿਚ ਪੁੱਛਗਿੱਛ ਦੀ ਅਪੀਲ ਕੀਤੀ ਗਈ ਸੀ ।
