ਈ-ਰਿਕਸ਼ਾ ਚਾਲਕ ਦੇ ਕਤਲ ਮਾਮਲੇ ਇਕ ਗ੍ਰਿਫਤਾਰ ਤੇ ਦੋ ਫਰਾਰ : ਡੀ. ਐਸ. ਪੀ.
- by Jasbeer Singh
- June 2, 2026
ਈ-ਰਿਕਸ਼ਾ ਚਾਲਕ ਦੇ ਕਤਲ ਮਾਮਲੇ ਇਕ ਗ੍ਰਿਫਤਾਰ ਤੇ ਦੋ ਫਰਾਰ : ਡੀ. ਐਸ. ਪੀ.
ਪਟਿਆਲਾ, 2 ਜੂਨ 2026 : ਪਟਿਆਲਾ ਵਿਖੇ ਕੁੱਝ ਦਿਨ ਪਹਿਲਾਂ ਇਕ ਈ-ਰਿਕਸ਼ਾ ਚਾਲਕ (E-rickshaw driver) ਦੇ ਕਤਲ ਮਾਮਲੇ ਵਿਚ ਪੁਲਸ ਵਲੋਂ ਇਕ ਨੂੰ ਗ੍ਰਿਫਤਾਰ (Arrested) ਕਰਕੇ ਦੋ ਦੀ ਭਾਲ ਕੀਤੀ ਜਾ ਰਹੀ ਹੈ ।
ਕੀ ਜਾਣਕਾਰੀ ਦਿੱਤੀ ਡੀ. ਐਸ. ਪੀ. ਸਿਟੀ-2 ਰੰਧਾਵਾ ਨੇ
ਡਿਪਟੀ ਸੁਪਰਡੈਂਟ ਆਫ ਪੁਲਸ ਸਿਟੀ-2 ਜਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਜਿਸ ਈ-ਰਿਕਸ਼ਾ ਚਾਲਕ ਅਭਿਸ਼ੇਕ ਉਰਫ ਚੀਕੂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਜਾਂਚ ਦੌਰਾਨ ਸਾਹਮਣੇ ਆਏ ਤਿੰਨ ਵਿਅਕਤੀਆਂ ਵਿਚੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਦੋ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਸਦੀ ਪਛਾਣ ਗੁਰਸੇਵਕ ਸਿੰਘ ਵਾਸੀ ਚੌੜਾ ਪਿੰਡ ਸ਼ਾਮਲ ਹੈ ।
ਕੀ ਕਾਰਨ ਸੀ ਕਤਲ ਕਰਨ ਦਾ
ਡੀ. ਐਸ. ਪੀ. (D. S. P.) ਰੰਧਾਵਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੁਰਸੇਵਕ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਅਤੇ ਅਭਿਸ਼ੇਕ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਤੇ ਉਸ ਦੌਰਾਨ ਕਥਿਤ ਤੌਰ ਤੇ ਬੇਇਜ਼ਤੀ ਦੇ ਚਲਦਿਆਂ ਮਨ ਅੰਦਰ ਰੰਜਸ਼ ਸੀ, ਜਿਸਦੇ ਚਲਦਿਆਂ ਹੋਇਆਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।
ਮੁਲਜਮ ਨੂੰ ਕੀਤਾ ਜਾਵੇਗਾ ਅਦਾਲਤ ਵਿਚ ਪੇਸ਼
ਕਤਲ ਦੀ ਵਾਰਦਾਤ ਵਿਚ ਸ਼ਾਮਲ ਵਿਅਕਤੀ ਗੁਰਸੇਵਕ ਸਿੰਘ (Gursewak Singh) ਨੂੰ ਘਟਨਾ ਦੇ ਹੋਰ ਵੇਰਵਿਆਂ ਸਬੰਧੀ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ ਤੇ ਇਹ ਵੀ ਪਤਾ ਕੀਤਾ ਜਾਵੇਗਾ ਕਿ ਵਾਰਦਾਤ ਵਿਚ ਇਸਤੇਮਾਲ ਹਥਿਆਰ ਕਿਥੇ ਹੈ ਤਾਂ ਜੋ ਬਰਾਮਦਗੀ ਕੀਤੀ ਜਾ ਸਕੇ ।
