ਇੱਕ ਰੋਜ਼ਾ ਅੰਗਰੇਜ਼ੀ ਵਿਸ਼ੇ ਦੀ ਟ੍ਰੇਨਿੰਗ ਕਰਵਾਈ ਨਾਭਾ, 12 ਨਵੰਬਰ 2025 : ਐਸ. ਸੀ. ਈ. ਆਰ. ਟੀ. ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਡੀ. ਈ. ਓ. (ਸ. ਸ.) ਅਤੇ ਡਾਇਟ ਪ੍ਰਿੰਸੀਪਲ ਸੰਦੀਪ ਨਾਗਰ ਦੀ ਰਹਿਨੁਮਾਈ ਤਹਿਤ ਭਾਦਸੋਂ- 1-2 ਅਤੇ ਬਾਬਰਪੁਰ ਬਲਾਕਾਂ ਦੇ ਅੰਗਰੇਜੀ ਵਿਸ਼ੇ ਦੇ ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਜਿ਼ਲ੍ਹਾ ਸਿਖਲਾਈ ਸੰਸਥਾ ਨਾਭਾ ਵਿਖੇ ਲਗਾਈ ਗਈ, ਜਿਸ ਵਿੱਚ ਤਕਰੀਬਨ 63 ਅਧਿਆਪਕਾਂ ਨੇ ਭਾਗ ਲਿਆ । ਟ੍ਰੇਨਿੰਗ ਵਰਕਸ਼ਾਪ ਵਿਚ ਦਿੱਤੀ ਗਈ ਅਧਿਆਪਕਾਂ ਨੂੰ ਅੰਗ੍ਰੇਜ਼ੀ ਪੜ੍ਹਾਉਣ ਦੀਆਂ ਨਵੀਆਂ ਵਿਧੀਆਂ ਸਬੰਧੀ ਜਾਣਕਾਰੀ ਇਸ ਟ੍ਰੇਨਿੰਗ ਵਿੱਚ ਅਧਿਆਪਕਾਂ ਨੂੰ ਅੰਗਰੇਜੀ ਪੜਾਉਣ ਦੀਆਂ ਨਵੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਟ੍ਰੇਨਿੰਗ ਵਿੱਚ ਬੀ. ਆਰ. ਪੀ. ਦੀ ਭੂਮਿਕਾ ਲਵਪ੍ਰੀਤ ਕੌਰ, ਰੀਪੂ ਬਜਾਜ, ਅਨੂ ਚੋਪੜਾ, ਰੁਪਿੰਦਰਪਾਲ ਕੌਰ ਨੇ ਨਿਭਾਈ ।ਇਸ ਤੋਂ ਇਲਾਵਾ ਬੀ. ਆਰ. ਸੀ. ਕੋਆਰਡੀਨੇਟਰ ਵਜੋਂ ਵਿਨੋਦ ਕੁਮਾਰ ,ਅਰਸਦੀਪ, ਬੰਦਨਾ ਰਾਣੀ, ਸੀਤੂ, ਸਤੀਸ਼ ਕੁਮਾਰ ਨੇ ਭੂਮਿਕਾ ਨਿਭਾਈ। ਟ੍ਰੇਨਿੰਗ ਦੇ ਅੰਤ ਵਿੱਚ ਸਤੀਸ਼ ਕੁਮਾਰ, ਅਰਸਦੀਪ ਨੇ ਵੀ ਅਧਿਆਪਕਾਂ ਨੂੰ ਅੰਗਰੇਜੀ ਦੀ ਟ੍ਰੇਨਿੰਗ ਦੀ ਮਹੱਤਤਾ ਬਾਰੇ ਦੱਸਿਆ।ਇਸ ਮੌਕੇ ਡੀ. ਆਰ. ਸੀ. ਪਟਿਆਲਾ ਲਲਿਤ ਮੌਦਗਿੱਲ ਨੇ ਅੰਗ੍ਰੇਜ਼ੀ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।

