post

Jasbeer Singh

(Chief Editor)

National

ਦੁਕਾਨਾਂ ਨੂੰ ਲੱਗੀ ਅੱਗ ਕਾਰਨ ਇਕ ਦੀ ਮੌਤ ਕਈ ਝੁਲਸੇ

post-img

ਦੁਕਾਨਾਂ ਨੂੰ ਲੱਗੀ ਅੱਗ ਕਾਰਨ ਇਕ ਦੀ ਮੌਤ ਕਈ ਝੁਲਸੇ ਕਾਨਪੁਰ, 25 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਦੀ ਦੀਨਾ ਮਾਰਕੀਟ ਵਿਖੇ ਤੜਕਸਾਰ ਦੁਕਾਨਾਂ ਵਿਚ ਅੱਗ ਲੱਗਣ ਕਾਰਨ ਇਕ ਦੀ ਮੌਤ ਤੇ ਕਈ ਝੁਲਸ ਗਏ ਹਨ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਦੇ ਦੀਨਾ ਮਾਰਕੀਟ ਵਿੱਚ ਜੋ ਅੱਜ ਸਵੇਰੇ ਸਾਢੇ ਤਿੰਨ ਵਜੇ ਦੇ ਕਰੀਬ ਤਿੰਨ ਦੁਕਾਨਾਂ ਵਿੱਚ ਅੱਗ ਲੱਗ ਗਈ ਵਿਚ ਇੱਕ ਦੁਕਾਨਦਾਰ ਜਿ਼ੰਦਾ ਸੜ ਗਿਆ ਜਦਕਿ ਉਸ ਦੀ ਪਤਨੀ, ਧੀ, ਭਾਬੀ, ਭਤੀਜੀ ਅਤੇ ਭਤੀਜਾ ਝੁਲਸ ਗਏ । ਅੱਗ ਦੀ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਤੇ ਪਹੁੰਚੇ ਫਾਇਰ ਫਾਈਟਰਾਂ ਨੇ ਅੱਗ ਨੂੰ ਬੁਝਾਉਣ ਅਤੇ ਅੱਗ ਵਿਚ ਫਸੇ ਵਿਅਕਤੀਆਂ ਨੂੰ ਬਚਾਉਣ ਲਈ ਪਿਛਲੇ ਪੰਜ ਘੰਟਿਆਂ ਤੋਂ ਲਗਾਤਾਰ ਕੋਸਿ਼ਸ਼ ਜਾਰੀ ਰੱਖੀ । ਮ੍ਰਿਤਕ ਦੀ ਪਛਾਣ ਰਾਮਕਿਸ਼ਨ (70) ਵਜੋਂ ਹੋਈ ਹੈ । ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਦੁਕਾਨ ਵਿੱਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ । ਕੁਝ ਮਿੰਟਾਂ ਵਿੱਚ ਹੀ ਅੱਗ ਨੇ ਤਿੰਨੋਂ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਹਾਦਸੇ ਵਿੱਚ ਝੁਲਸੇ ਪੰਜ ਲੋਕਾਂ ਨੂੰ ਘਾਟਮਪੁਰ ਸੀ. ਐਚ. ਸੀ. ਵਿੱਚ ਦਾਖਲ ਕਰਵਾਇਆ ਗਿਆ ਹੈ। ਦੁਕਾਨਾਂ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ । ਦੁਕਾਨਾਂ ਇੱਕੋ ਪਰਿਵਾਰ ਦੇ ਭਰਾਵਾਂ ਦੀਆਂ ਹਨ। ਦੁਕਾਨਾਂ ਜ਼ਮੀਨੀ ਮੰਜਿ਼ਲ `ਤੇ ਹਨ ਅਤੇ ਤਿੰਨ ਭਰਾਵਾਂ ਦੇ ਪਰਿਵਾਰਾਂ ਦੇ 15 ਮੈਂਬਰ ਪਹਿਲੀ ਮੰਜਿ਼ਲ `ਤੇ ਰਹਿੰਦੇ ਹਨ ।

Related Post

Instagram