ਬੰਦ ਪੈਕੇਟ ਵਿਚ ਖ਼ਰੀਦੇ ਗਏ ਮਟਰਾਂ ਦੀ ਸਬਜ਼ੀ ਖਾਣ ਮਗਰੋਂ ਇਕ ਦੀ ਮੌਤ
ਤਰਨਤਾਰਨ, 19 ਜੂਨ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਇਕ ਪਿੰਡ ਵਿਖੇ ਬੰਦ ਪੈਕੇਟ ਮਟਰ ਖਰੀਦ ਕੇ ਸਬਜੀ ਖਾਣ ਮਗਰੋਂ ਇਕ ਵਿਅਕਤੀ ਦੀ ਮੌਤ (Death) ਹੋਣ ਦਾ ਸਮਾਚਾਰ ਹੈ ।
ਕੀ ਦੱਸਿਆ ਪਰਿਵਾਰ ਦੇ ਮੁਖੀ ਨੇ
ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਪਿੰਡ ਦੁਗਲਵਾਲਾ ਦੇ ਇਕ ਪਰਿਵਾਰ ਦੇ ਜੀਅ ਦੀ ਜੋ ਮਟਰਾਂ ਦੀ ਸਬਜ਼ੀ (Peas vegetable) ਖਾਣ ਨਾਲ ਮੌਤ ਹੋ ਗਈ ਤੇ ਬਾਕੀ ਪਰਿਵਾਰ ਦੇ ਜੀਅ ਬੀਮਾਰ ਹੋ ਗਏ ਹਨ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਤਰਨਤਰਨ ਦੀ ਇਕ ਦੁਕਾਨ ਤੋਂ ਮਟਰਾਂ ਦਾ ਬੰਦ ਪੈਕੇਟ ਖ਼ਰੀਦਿਆ ਸੀ ।
ਕੌਣ ਹੈ ਜੋ ਸਬਜੀ ਖਾਣ ਨਾਲ ਉਤਰ ਗਿਆ ਮੌਤ ਦੇ ਘਾਟ
ਲੰਘੇ ਮੰਗਲਵਾਰ ਨੂੰ ਪਰਿਵਾਰ ਨੇ ਮਟਰਾਂ ਦੀ ਸਬਜ਼ੀ ਬਣਾ ਕੇ ਰਾਤ ਵੇਲੇ ਖਾਧੀ ਸੀ ਤੇ ਸਬਜ਼ੀ ਖਾਣ ਨਾਲ ਉਨ੍ਹਾਂ ਦੇ ਕਾਮੇ ਜਗਤਾਰ ਸਿੰਘ ਜੱਗੀ ਦੀ ਮੌਤ ਹੋ ਗਈ ਜਦਕਿ ਦਿਲਬਾਗ ਸਿੰਘ ਖ਼ੁਦ ਤੇ ਉਸ ਦੀ ਪਤਨੀ ਅਤੇ ਦੋ ਨੂੰਹਾਂ ਬਿਮਾਰ ਹੋ ਗਈਆਂ। ਉਨ੍ਹਾਂ ਨੂੰ ਤਰਨ ਤਰਨ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ (Hospitalized) ਕਰਾਇਆ ਗਿਆ ਹੈ ।
ਮ੍ਰਿਤਕ ਨੇ ਕੀਤੀ ਸੀ ਮਰਨ ਤੋਂ ਪਹਿਲਾਂ ਢਿੱਡ ਵਿਚ ਦਰਦ ਦੀ ਸਿ਼ਕਾਇਤ
ਦਿਲਬਾਗ ਸਿੰਘ ਨੇ ਦੱਸਿਆ ਕਿ ਸਬਜ਼ੀ ਖਾਣ ਤੋਂ ਬਾਅਦ ਉਨ੍ਹਾਂ ਦੇ ਕਾਮੇ ਜਗਤਾਰ ਸਿੰਘ ਜੱਗੀ ਨੇ ਢਿੱਡ ਵਿੱਚ ਦਰਦ ਹੋਣ ਦੀ ਸਿ਼ਕਾਇਤ ਕੀਤੀ ਜਿਹੜੀ ਘਾਤਕ ਬਣ ਗਈ । ਇਸੇ ਦੌਰਾਨ ਜਗਤਾਰ ਸਿੰਘ ਦੀ ਪਤਨੀ ਅਤੇ ਉਸ ਦੀਆਂ ਦੋ ਨੂੰਹਾਂ ਨੇ ਵੀ ਇਹੀ ਸ਼ਿਕਾਇਤ ਕੀਤੀ । ਹਸਪਤਾਲ ਲਿਜਾਣ `ਤੇ ਕਾਮੇ ਜਗਤਾਰ ਸਿੰਘ ਜੱਗੀ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਬਾਕੀ ਜੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ।
