ਪਟਿਆਲਾ-ਸਮਾਣਾ ਰੋਡ ਤੇ ਕਾਰ ਤੇ ਬਸ ਦੀ ਹੋਈ ਟੱਕਰ ਵਿਚ ਇਕ ਦੀ ਮੌਤ ਪਟਿਆਲਾ, 26 ਫਰਵਰੀ 2026 : ਪਟਿਆਲਾ ਸਮਾਣਾ ਰੋਡ ਤੇ ਅੱਜ ਸਵੇਰ ਵੇਲੇ ਕਾਰ ਤੇ ਪੀ. ਆਰ. ਟੀ. ਸੀ. ਬਸ ਦੀ ਟੱਕਰ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸ ਦੀ ਹੋ ਗਈ ਹੈ ਹਾਦਸੇ ਵਿਚ ਮੌਤ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ-ਸਮਾਣਾ ਰੋਡ ਤੇ ਜੋ ਅੱਜ ਪੀ. ਆਰ. ਟੀ. ਸੀ. ਦੀ ਬਸ ਤੇ ਕਾਰ ਵਿਚਾਲੇ ਟੱਕਰ ਹੋ ਗਈ ਹੈ ਦੇ ਚਲਦਿਆਂ ਕਾਰ ਡਰਾਈਵਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਜਦੋਂ ਕਿ ਉਸਦੀ ਗਰਭਵਤੀ ਪਤਨੀ ਅਤੇ ਇਕ ਬੱਚਾ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਹਾਦਸੇ ਵਿਚ ਬਸ ਕੰਡਕਟਰ ਵੀ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਵਿਖੇ ਹਸਪਤਾਲ ਲਿਆਂਦਾ ਗਿਆ ਹੈ। ਬਸ ਕਿਥੋਂ ਕਿਥੇ ਜਾ ਰਹੀ ਸੀ ਸੂਚਨਾ ਮੁਤਾਬਕ ਪੀ. ਆਰ. ਟੀ. ਸੀ. ਦੀ ਬੱਸ ਸਮਾਣਾ ਤੋਂ ਪਟਿਆਲਾ ਜਾ ਰਹੀ ਸੀ, ਜਦੋਂ ਕਿ ਕਾਰ ਅੰਬਾਲਾ ਤੋਂ ਆ ਰਹੀ ਸੀ । ਦੋਵੇਂ ਵਾਹਨ ਆਹਮੋ-ਸਾਹਮਣੇ ਟਕਰਾ ਗਏ । ਜ਼ਖ਼ਮੀਆਂ ਨੂੰ ਤੁਰੰਤ ਪਟਿਆਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।
