post

Jasbeer Singh

(Chief Editor)

Punjab

ਫਿਰੋਜ਼ਪੁਰ ਵਿਖੇ ਰੈਸਟੋਰੈਂਟ ’ਚ ਲੱਗੀ ਭਿਆਨਕ ਅੱਗ ਵਿਚ ਇਕ ਦੀ ਹੋਈ ਮੌਤ

post-img

ਫਿਰੋਜ਼ਪੁਰ ਵਿਖੇ ਰੈਸਟੋਰੈਂਟ ’ਚ ਲੱਗੀ ਭਿਆਨਕ ਅੱਗ ਵਿਚ ਇਕ ਦੀ ਹੋਈ ਮੌਤ

ਫਿਰੋਜ਼ਪੁਰ, 3 ਜੂਨ 2026 : ਪੰਜਾਬ ਦੇ ਜਿਲਾ ਫਿਰੋਜਪੁਰ (Ferozepur) ਛਾਉਣੀ ਵਿਖੇ ਬਣੇ ਇਕ ਰੈਸਟੋਰੈਂਟ ਵਿਚ ਅੱਜ ਅਚਾਨਕ ਹੀ ਅੱਗ ਲੱਗਣ (Fire) ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਪਤਾ ਚੱਲਿਆ ਹੈ । 

ਕਿਹੜਾ ਰੈਸਟੋਰੈਂਟ ਹੈ

ਮਿਲੀ ਜਾਣਕਾਰੀ ਮੁਤਾਕ ਪੰਜਾਬ ਦੇ ਜਿਲਾ ਫਿਰੋਜ਼ਪੁਰ ਛਾਉਣੀ ਵਿਖੇ ਬਣੇ ਜਿਸ ਰੈਸਟੋਰੈਂਟ (Restaurant) ਵਿਚ ਅੱਗ ਲੱਗ ਗਈ ਹੈ ਦਾ ਨਾਮ ਨਾਵੈਦਿਅਮ ਹੈ ਤੇ ਅੱਗ ਇੰਨੀ ਭਿਆਨਕ ਸੀ ਕਿ ਹੋਟਲ ਵਿਚ ਕੰਮ ਕਰਦਾ ਵਿਅਕਤੀ ਅੱਗ ਦੀ ਚਪੇਟ ਚ ਆ ਕੇ ਬੁਰੀ ਤਰਾਂ ਝੁਲਸ ਗਿਆ ਅਤੇ ਉਸ ਦੀ ਮੌਤ (Death) ਹੋ ਗਈ । ਫਿਰੋਜ਼ਪੁਰ ਛਾਉਣੀ ਵਿਚ ਬਣੇ ਨਾਵੈਦਿਅਮ ਹੋਟਲ ’ਚ ਜਿਸ ਵਿਚ ਅੱਗ ਲੱਗ ਗਈ ਦੇ ਕਾਰਨ ਰੈਸਟੋਰੈਂਟ ਵਿਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ।

ਕੌਣ ਹੈ ਉਹ ਵਿਅਕਤੀ ਜੋ ਉਤਰ ਗਿਆ ਮੌਤ ਦੇ ਘਾਟ

ਲੋਕਾਂ ਵੱਲੋਂ ਤਰੁੰਤ ਫਾਈਰ ਬ੍ਰਿਗੇਡ (Fire brigade) ਨੂੰ ਫੋਨ ਕੀਤਾ ਗਿਆ ਅਤੇ ਮੌਕੇ ਤੇ 6 ਫਾਇਰ ਬ੍ਰਿਗੇਡ ਗੱਡੀਆਂ ਨੇ ਬੜੀ ਮਿਹਨਤ ਮੁਸ਼ੱਕਤ ਉਪਰੰਤ 7-8 ਘੰਟਿਆਂ ਬਾਅਦ ਅੱਗ ਤੇ ਕਾਬੂ ਪਾ ਲਿਆ । ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ ਇਕ ਡੈੱਡ ਬਾਡੀ ਆਈ ਹੈ, ਜਿਸ ਦੀ ਪਛਾਣ ਤੁਲਸੀ ਵਾਸੀ ਉਤਰਾਖੰਡ ਵਜੋਂ ਹੋਈ ਹੈ । ਉਕਤ ਵਿਅਕਤੀ ਹੋਟਲ ’ਚ ਕੰਮ ਕਰਦਾ ਸੀ ਜੋ ਅੱਗ ਦੀ ਚਪੇਟ ’ਚ ਆਉਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਦੀ ਮੌਤ ਹੋ ਚੁੱਕੀ ਹੈ । ਇਸ ਹਾਦਸੇ ਨੂੰ ਲੈ ਕੇ ਉਕਤ ਹੋਟਲ ਦੇ ਮਾਲਕ ਕੁਝ ਵੀ ਬੋਲਣ ਨੂੰ ਤਿਆਰ ਨਹੀਂ ।

Related Post

Instagram