post

Jasbeer Singh

(Chief Editor)

National

ਆਰਡੀਨੈਂਸ ਫੈਕਟਰੀ ’ਚ ਹੋਏ ਜ਼ਬਰਦਸਤ ਧਮਾਕੇ ਵਿਚ ਇਕ ਦੀ ਮੌਤ ਦਰਜਨ ਤੋਂ ਵੀ ਵਧ ਜ਼ਖ਼ਮੀ

post-img

ਆਰਡੀਨੈਂਸ ਫੈਕਟਰੀ ’ਚ ਹੋਏ ਜ਼ਬਰਦਸਤ ਧਮਾਕੇ ਵਿਚ ਇਕ ਦੀ ਮੌਤ ਦਰਜਨ ਤੋਂ ਵੀ ਵਧ ਜ਼ਖ਼ਮੀ ਜਬਲਪੁਰ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਜਬਲਪੁਰ ਜਿ਼ਲ੍ਹੇ ਦੀ ਖਮਾਰੀਆ ਆਰਡੀਨੈਂਸ ਫੈਕਟਰੀ ’ਚ ਜ਼ਬਰਦਸਤ ਧਮਾਕਾ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ ਦਰਜਨ ਤੋਂ ਵੱਧ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਫੈਕਟਰੀ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਸਵੇਰੇ 9.45 ਵਜੇ ਦੇ ਕਰੀਬ ਉਸ ਵੇਲੇ ਹੋਇਆ ਜਦੋਂ ਫੈਕਟਰੀ ਦੇ ਰਿਫਿਲਿੰਗ ਸੈਕਸ਼ਨ ਵਿੱਚ ਬੰਬਾਂ ਵਿੱਚ ਵਿਸਫੋਟਕ ਸਮੱਗਰੀ ਭਰੀ ਜਾ ਰਹੀ ਸੀ। ਜ਼ਖਮੀਆਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਧਮਾਕੇ ਤੋਂ ਬਾਅਦ ਇਕ ਹੋਰ ਮੁਲਾਜ਼ਮ ਲਾਪਤਾ ਹੈ ਜੋ ਸੰਭਵ ਤੌਰ ’ਤੇ ਮਲਬੇ ਹੇਠ ਦੱਬਿਆ ਹੋ ਸਕਦਾ ਹੈ। ਚਸ਼ਮਦੀਦਾਂ ਮੁਤਾਬਕ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਜਿ਼ਕਰਯੋਗ ਹੈ ਕਿ ਖਮਾਰੀਆ ਦੀ ਆਰਡੀਨੈਂਸ ਫੈਕਟਰੀ ਵਿਚ ਰੱਖਿਆ ਵਿਭਾਗ ਦਾ ਅਸਲਾ ਤਿਆਰ ਹੁੰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਿੱਚ ਇੱਕ ਦਰਜਨ ਤੋਂ ਵੱਧ ਮਜ਼ਦੂਰ ਜ਼ਖ਼ਮੀ ਹੋਏ ਹਨ ਅਤੇ ਇੱਕ ਲਾਪਤਾ ਮਜ਼ਦੂਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਲੱਗੇਗਾ। ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਦੇ ਫਾਇਰ ਬ੍ਰਿਗੇਡ ਅਤੇ ਸੁਰੱਖਿਆ ਕਰਮਚਾਰੀਆਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।

Related Post