
ਅਪ੍ਰੈਸਨ ਸ਼ੀਲਡ, ਤੁਹਾਡੇ ਹੱਥਾਂ ਦਿਮਾਗ ਵਿੱਚ ਸੰਜੀਵਨੀ ਬੂਟੀ ਵਰਗੀ ਟ੍ਰੇਨਿੰਗ
- by Jasbeer Singh
- June 6, 2025

ਅਪ੍ਰੈਸਨ ਸ਼ੀਲਡ, ਤੁਹਾਡੇ ਹੱਥਾਂ ਦਿਮਾਗ ਵਿੱਚ ਸੰਜੀਵਨੀ ਬੂਟੀ ਵਰਗੀ ਟ੍ਰੇਨਿੰਗ ਪਟਿਆਲਾ, 6 ਜੂਨ 2025 :ਭਾਰਤ ਸਰਕਾਰ ਵੱਲੋਂ ਅਪਰੈਸਨ ਸੰਧੂਰ ਮਗਰੋਂ ਅਪ੍ਰੈਸਨ ਸ਼ੀਲਡ ਸ਼ੁਰੂ ਕੀਤੇ ਹਨ। ਅਪ੍ਰੈਸਨ ਸੰਧੂਰ ਅਨੁਸਾਰ, ਸੰਧੂਰ ਉਜਾੜਣ ਵਾਲਿਆਂ ਨੂੰ, ਸੰਧੂਰ ਵਰਗੇ ਬਾਰੂਦ ਰਾਹੀਂ ਅੱਤਵਾਦੀਆਂ ਦੀ ਤਬਾਹੀ ਕਰਨੀਂ ਅਪ੍ਰੈਸਨ ਸ਼ੀਲਡ ਭਾਵ ਭਵਿੱਖ ਵਿੱਚ ਆਉਣ ਵਾਲੀਆਂ ਜੰਗਾਂ, ਆਪਦਾਵਾਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਹਰ ਘਰ ਪਰਿਵਾਰ, ਮੱਹਲੇ, ਸੰਸਥਾਵਾਂ, ਦਫ਼ਤਰਾਂ, ਕਾਲੋਨੀਆਂ, ਵਿਉਪਾਰਕ ਅਦਾਰਿਆਂ ਵਿਖੇ, ਹਰ ਵਿਦਿਆਰਥੀ ਅਧਿਆਪਕ ਨਾਗਰਿਕ ਕਰਮਚਾਰੀ ਦੇ ਹਥਾਂ ਦਿਲ ਦਿਮਾਗ ਵਿੱਚ ਕੀਮਤੀ ਜਾਨਾਂ ਬਚਾਉਣ ਲਈ ਅਜਿਹੇ ਗੁਣ ਗਿਆਨ ਤਜਰਬੇ ਅਤੇ ਅਭਿਆਸ ਪੈਦਾ ਕਰਨੇ ਕਿ ਹਰ ਕੋਈ, ਮਰਦਿਆ ਨੂੰ ਬਚਾਉਣ ਲਈ ਠੀਕ ਢੰਗ ਤਰੀਕਿਆਂ ਨਾਲ ਯਤਨ ਕਰਨੇ। ਸ਼ੀਲਡ ਭਾਵ ਆਪਣੀ ਅਤੇ ਆਪਣਿਆ ਦੀ ਸੁਰੱਖਿਆ, ਸਹਾਇਤਾ, ਸਨਮਾਨ, ਖੁਸ਼ਹਾਲੀ ਅਤੇ ਮਦਦ ਕਰਨ ਲਈ ਟ੍ਰੇਨਿੰਗ, ਅਭਿਆਸ ਮੌਕ ਡਰਿੱਲਾਂ ਰਾਹੀਂ ਸੰਜੀਵਨੀ ਬੂਟੀ ਵਰਗੇ ਮਹਾਨ ਗਿਆਨ ਲੈਕੇ ਪੀੜਤਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਜੰਗਾਂ ਅਤੇ ਆਪਦਾਵਾਂ ਸਮੇਂ ਤਿਆਰ ਬਰ ਤਿਆਰ । ਭਾਰਤ ਸਰਕਾਰ ਵੱਲੋਂ ਦੇਸ਼ ਦੀਆਂ ਰਾਜ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਰਾਹੀਂ ਵਿਦਿਆਰਥੀਆਂ, ਨੋਜਵਾਨਾਂ, ਨਾਗਰਿਕਾਂ, ਕਰਮਚਾਰੀਆਂ ਨੂੰ ਹਾਦਸੇ/ ਘਟਨਾਵਾਂ ਘਟਾਉਣ ਅਤੇ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਨੂੰ ਬਚਾਉਣ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਉਣ ਲਈ ਅਪ੍ਰੈਸਨ ਸ਼ੀਲਡ ਸ਼ੁਰੂ ਕੀਤੇ ਹਨ । ਅਪ੍ਰੈਸਨ ਸ਼ੀਲਡ ਤਹਿਤ ਹਰ ਨੋਜਵਾਨ, ਨਾਗਰਿਕ, ਕਰਮਚਾਰੀ, ਦੁਕਾਨਦਾਰ ਵਿਉਪਾਰਕ ਅਦਾਰਿਆਂ ਵਿਖੇ ਕੰਮ ਕਰਦੇ ਲੋਕ, ਤੁਰੰਤ ਭਵਿੱਖ ਵਿੱਚ ਵਾਪਰਨ ਵਾਲੀਆਂ ਜੰਗਾਂ ਅਤੇ ਆਪਦਾਵਾਂ ਸਮੇਂ ਬਚਣ ਅਤੇ ਪੀੜਤਾਂ ਨੂੰ ਬਚਾਉਣ ਲਈ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ ਰਾਹੀਂ, ਹਰ ਨੋਜਵਾਨ ਅਤੇ ਨਾਗਰਿਕ ਦੇ ਦਿਲ ਦਿਮਾਗ, ਭਾਵਨਾਵਾਂ, ਵਿਚਾਰਾਂ ਅਤੇ ਆਦਤਾਂ ਪੈਦਾ ਕਰਨੀਆਂ। ਭਾਵ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਪੀੜਤਾਂ ਬੇਹੋਸ਼ ਜ਼ਖਮੀ ਦਿਲ ਦੇ ਦੌਰੇ ਕਾਰਡੀਅਕ ਅਰੈਸਟ ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਪਹੁੰਚਾ ਕੇ,ਮਰਨ ਤੋਂ ਬਚਾਉਣਾ, ਫ਼ਸੇ ਲੋਕਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨਾ ਹੈ। , ਜੰਗਾਂ ਦੌਰਾਨ ਬੰਬ ਮਿਜ਼ਾਇਲਾਂ ਧਮਾਕਿਆਂ ਕਰਕੇ ਧਰਤੀ ਕੰਬਦੀ, ਅੱਗਾਂ ਲੱਗਦੀਆਂ, ਜ਼ਹਿਰੀਲੀਆਂ ਗੈਸਾਂ, ਧੂੰਏਂ ਫੈਲਦੇ ਜਿਸ ਕਾਰਨ ਸਾਹ ਕਿਰਿਆ, ਦਿਲ, ਦਿਮਾਗੀ ਗਤੀਵਿਧੀਆਂ ਬੰਦ ਹੋਣ, ਕਰਕੇ ਅਚਾਨਕ ਕੁੱਝ ਮਿੰਟਾਂ ਸੈਕਿੰਡਾਂ ਵਿਚ ਚਲਦੇ ਫਿਰਦੇ ਹਸਦੇ ਵਸਦੇ ਲੋਕਾਂ ਦੀਆਂ ਮੌਤਾਂ । ਬੰਬਾਂ ਮਿਜ਼ਾਇਲਾਂ ਦੇ ਡਿਗਣ ਜਾਂ ਫ਼ਟਣ ਕਰਕੇ, ਪੰਜ ਤਰ੍ਹਾਂ ਦੀਆਂ ਭਿਆਨਕ ਸਮਸਿਆਵਾਂ ਪੈਦਾ ਹੁੰਦੀਆਂ ਹਨ ਜਿਵੇਂ ਧਰਤੀ ਦਾ ਕੰਬਣਾ ਜਾ ਝਟਕੇ ਸ਼ੁਰੂ ਹੋਣੇ, ਜ਼ਹਿਰੀਲੀਆਂ ਗੈਸਾਂ, ਧੂੰਏਂ ਦਾ ਫੈਲ ਜਾਣਾ, ਧਮਾਕਿਆਂ ਕਰਕੇ, ਕੰਨਾਂ ਦੇ ਪਰਦੇ ਜਾਂ ਦਿਮਾਗ ਦੀਆਂ ਨਾੜੀਆਂ ਫੱਟ ਜਾਂਦੇ, ਦਿਲ ਦੇ ਦੋਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸੱਟਾਂ ਲਗਣ ਕਰਕੇ ਸ਼ਰੀਰ ਦੇ ਅੰਦਰੋ ਜਾ ਬਾਹਰ ਤੋਂ ਖ਼ੂਨ ਵਗਣਾ, ਹੱਡੀਆਂ ਦੀ ਟੁੱਟ। ਭਾਰੀ ਗਿਣਤੀ ਵਿੱਚ ਹਜ਼ਾਰਾਂ ਲੱਖਾਂ ਲੋਕਾ ਪੀੜਤਾਂ ਦੀ ਸੇਵਾ ਸਹਾਇਤਾ ਕਰਨੀ, ਇਮਾਰਤਾਂ ਦਾ ਡਿਗਣਾ, ਰਸਤੇ, ਸੜਕਾਂ ਹਸਪਤਾਲਾਂ ਵਿਉਪਾਰਕ ਅਦਾਰੇ ਬੰਦ । 6 ਅਤੇ 9 ਅਗਸਤ 1945 ਨੂੰ ਹੀਰੋਸ਼ੀਮਾ ਨਾਗਾਸਾਕੀ ਉੱਪਰ ਐਟਮ ਬੰਬ ਗਿਰਾਏ ਗਏ ਤਾਂ ਅੱਗਾਂ, ਧੂੰਏਂ ਜ਼ਹਿਰੀਲੀਆਂ ਗੈਸਾਂ, ਧਮਾਕਿਆਂ ਕਰਕੇ ਤਿੰਨ ਲੱਖ ਲੋਕਾਂ ਦੀਆ ਹੋਈਆਂ ਮੌਤਾਂ। ਜ਼ੋ ਜ਼ਖ਼ਮੀ ਸਨ, ਉਨ੍ਹਾਂ ਨੂੰ ਬਚਾਉਣ ਲਈ ਕੋਈ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਪੱਟੀਆਂ ਫੱਟੀਆਂ ਦੀ ਵਰਤੋਂ ਕਰਕੇ, ਜ਼ਿੰਦਗੀਆਂ ਬਚਾਉਣ ਵਾਸਤੇ ਕੋਈ ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਵੰਲਟੀਅਰ ਨਹੀਂ ਸਨ। ਭੁਚਾਲ ਦੌਰਾਨ ਵੀ ਅਕਸਰ ਵੱਧ ਮੌਤਾਂ ਇਸੇ ਕਰਕੇ ਹੋ ਜਾਂਦੀਆਂ ਹਨ ਕਿ ਤੁਰੰਤ ਮੈਡੀਕਲ ਸਹਾਇਤਾ ਨਹੀਂ ਮਿਲਦੀ, ਲੋਕਾਂ ਨੂੰ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਅਭਿਆਸ ਨਹੀਂ ਹੁੰਦੇ। ਜਦਕਿ ਪਹਿਲੇ ਸੰਸਾਰ ਯੁੱਧ ਮਗਰੋਂ ਦੁਨੀਆਂ ਵਿੱਚ ਲੀਗ ਆਫ਼ ਨੈਸ਼ਨਲ ਵਲੋਂ ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਸ਼ੁਰੂ ਕੀਤੀਆਂ ਗਈਆਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੀੜਤਾਂ ਨੂੰ ਬਚਾਉਣ ਲਈ ਭਾਈ ਘਨ੍ਹਈਆ ਜੀ ਰਾਹੀਂ, ਪਿਆਸਿਆਂ ਨੂੰ ਪਾਣੀ ਅਤੇ ਜ਼ਖਮੀਆਂ ਨੂੰ ਮੱਲ੍ਹਮ ਪੱਟੀਆ ਦੀ ਸ਼ੁਰੂਆਤ ਕੀਤੀ ਸੀ । 1859 ਦੀ ਸਾਲਫਰੀਨੋ ਦੀ ਜੰਗ ਦੌਰਾਨ, ਸ੍ਰ ਜੀਨ ਹੈਨਰੀ ਡਿਯੂਨਾ ਜੀ ਵਲੋਂ ਜ਼ਖਮੀਆਂ ਦੀ ਸੇਵਾ ਸੰਭਾਲ ਕਰਕੇ ਹਜ਼ਾਰਾਂ ਸੈਨਿਕਾਂ ਨੂੰ ਮਰਨ ਤੋਂ ਬਚਾਇਆ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ, 1863, ਵਿੱਚ ਦੁਨੀਆਂ ਵਿੱਚ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਰਾਹੀਂ ਫਸਟ ਏਡ ਸੀ ਪੀ ਆਰ ਅਤੇ ਹੋਮ ਨਰਸਿੰਗ ਦੀ ਟ੍ਰੇਨਿੰਗ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿਖੇ ਸ਼ੁਰੂ ਹੋਈ ਸੀ। ਪਰ 90 ਪ੍ਰਤੀਸ਼ਤ ਸਰਕਾਰਾਂ, ਐਮਰਜੈਂਸੀ ਸਮੇਂ ਹੀ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਉਣ ਲਈ ਜਾਗਦੇ ਹਨ ਜਦਕਿ ਇਹ ਨਿਰੰਤਰ ਜਾਰੀ ਰਹਿਣ ਵਾਲੀ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ ਦੀ ਟ੍ਰੇਨਿੰਗ ਹੈ ਤਾਂ ਜ਼ੋ ਸੰਕਟ ਸਮੇਂ, ਸੇਫਟੀ ਸਹਾਇਤਾ ਫਸਟ ਏਡ ਕਾਰਜ਼ ਸ਼ੁਰੂ ਹੋ ਜਾਣ, ਇਸ ਲਈ ਸਕੂਲ ਕਾਲਜ ਪੱਧਰ ਤੇ ਸਾਲ ਵਿੱਚ ਦੋ ਵਾਰ ਟ੍ਰੇਨਿੰਗ ਅਭਿਆਸ ਮੌਕ ਡਰਿੱਲਾਂ ਹੋਣੀਆਂ ਚਾਹੀਦੀਆਂ ਹਨ । ਜੰਗਾਂ, ਆਪਦਾਵਾਂ ਸਮੇਂ ਅਚਾਨਕ 80/90 ਪ੍ਰਤੀਸ਼ਤ ਪੀੜਤਾਂ ਦੀਆਂ ਮੌਤਾਂ ਇਸੇ ਕਰਕੇ ਹੋ ਰਹੀਆਂ ਹਨ ਕਿਉਂਕਿ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ, ਪਹਿਲਾਂ ਤੋਂ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ ਰਾਹੀਂ ਜਾਣਕਾਰੀ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਉਜਾਗਰ ਨਹੀਂ ਕੀਤੀਆਂ ਜਾਂਦੀਆਂ। ਜਦਕਿ ਭਿਆਨਕ ਐਟਮੀ, ਰਸਾਇਣਕ, ਪ੍ਰਮਾਣੂ ਹਥਿਆਰਾਂ ਮਿਜ਼ਾਇਲਾਂ ਦੀ ਗਿਣਤੀ ਲਗਾਤਾਰ ਵੱਧ ਦੇਸ਼ਾਂ ਵਿੱਚ ਵਧਦੀਆਂ ਜਾ ਰਹੀਆਂ ਹਨ ਦੂਜੇ ਪਾਸੇ ਨਫਰਤਾਂ, ਹਿੰਸਾਂ, ਗੁੱਸਾ, ਆਕੜ, ਹੰਕਾਰ, ਬਦਲੇ ਲੈਣ ਦੀ ਭਾਵਨਾਵਾ ਹੀ ਜੰਗਾਂ ਸ਼ੁਰੂ ਕਰਵਾਉਂਦੀਆਂ ਹਨ ਜਿਵੇਂ ਭਾਰਤ ਪਾਕਿਸਤਾਨ ਅਤੇ ਚੀਨ ਵਿਚਕਾਰ ਅਤੇ ਅਨੇਕਾਂ ਦੇਸ਼ਾਂ ਵਿੱਚ ਕਈ ਵਾਰ ਜੰਗਾਂ ਹੋਈਆਂ ਹਨ । ਆਉ ਕੋਸ਼ਿਸ਼ਾਂ ਕੀਤੀਆਂ ਜਾਣ ਕਿ ਆਪਣੀ ਸੁਰੱਖਿਆ, ਬਚਾਅ, ਪੀੜਤਾਂ ਦੀ ਸਹਾਇਤਾ ਮਦਦ ਕਰਨ ਲਈ ਅਸੀਂ ਆਪਣਿਆਂ ਨੂੰ ਬਚਾਉਣ ਲਈ ਅਪ੍ਰੈਸਨ ਸ਼ੀਲਡ ਨੂੰ ਵਰਦਾਨ, ਭਵਿੱਖ ਲਈ ਸੰਜੀਵਨੀ ਬੂਟੀ ਵਰਗੀ ਸ਼ਕਤੀ ਤਾਕਤ ਸਮਝਦੇ ਹੋਏ, ਟ੍ਰੇਨਿੰਗ ਅਭਿਆਸ ਮੌਕ ਡਰਿੱਲਾਂ ਕਰਵਾਈਆਂ ਜਾਂਦੀਆਂ ਰਹਿਣਗੀਆਂ। ਕਿਉਂਕਿ ਭਵਿੱਖ ਵਿੱਚ ਜੰਗਾਂ, ਮਹਾਂਮਾਰੀਆਂ, ਆਪਦਾਵਾਂ, ਹਾਦਸਿਆਂ, ਘਰੈਲੂ ਵਿਉਪਾਰਕ ਅਦਾਰਿਆਂ ਵਿਖੇ ਘਟਨਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ। ਰੋਕਣ ਲਈ ਟ੍ਰੇਨਿੰਗ ਅਭਿਆਸ ਜ਼ਰੂਰੀ ਹਨ, ਇਸ ਲਈ ਨੈਤਿਕ ਜ਼ੁੰਮੇਵਾਰੀ ਸਮਝਦੇ ਹੋਏ, ਰਾਜ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ, ਸਿਖਿਆ ਵਿਭਾਗ, ਫਾਇਰ ਬ੍ਰਿਗੇਡ, ਰੈੱਡ ਕਰਾਸ ਸੁਸਾਇਟੀ ਵੱਲੋਂ ਆਪਣੇ ਆਪ ਸ਼ੀਲਡ ਗਤੀਵਿਧੀਆਂ ਜ਼ਰੂਰ ਸ਼ੁਰੂ ਕਰਨੀਆਂ ਚਾਹੀਦੀਆਂ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.