post

Jasbeer Singh

(Chief Editor)

Punjab

ਓ. ਐਸ. ਡੀ. ਸੁਖਵੀਰ ਨੇ ਪੱਕੇ ਮਕਾਨ ਬਣਾਉਣ ਲਈ ਮਨਜ਼ੂਰੀ ਪੱਤਰ ਸੌਂਪੇ

post-img

ਓ. ਐਸ. ਡੀ. ਸੁਖਵੀਰ ਨੇ ਪੱਕੇ ਮਕਾਨ ਬਣਾਉਣ ਲਈ ਮਨਜ਼ੂਰੀ ਪੱਤਰ ਸੌਂਪੇ ਧੂਰੀ, 6 ਮਈ 2026 : ਪੰਜਾਬ ਦੇ ਜਿਲਾ ਸੰਗਰੂਰ ਦੇ ਸ਼ਹਿਰ ਧੂਰੀ ਵਿਖੇ ਅੱਜ 33 ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ 82 ਲੱਖ 50 ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਹੈ। ਕਿਸ ਨੇ ਜਾਰੀ ਕੀਤੇ ਵਿੱਤੀ ਮਦਦ ਦੇ ਮਨਜ਼ੂਰੀ ਪੱਤਰ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ. ਐਸ. ਡੀ. ਸੁਖਵੀਰ ਸਿੰਘ ਨੇ ਅੱਜ ਧੂਰੀ ਸ਼ਹਿਰ ਦੇ 33 ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨਾਂ ਬਣਾਉਣ ਲਈ ਕੁੱਲ 82.50 ਲੱਖ ਰੁਪਏ ਦੀ ਮਾਲੀ ਮਦਦ ਪ੍ਰਦਾਨ ਕਰਨ ਦੇ ਮਨਜ਼ੂਰੀ ਪੱਤਰ ਸੌਂਪੇ । ਜਿਕਰਯੋਗ ਹੈ ਕਿ ਇਹ ਰਾਸ਼ੀ ਲਾਭਪਾਤਰੀਆਂ ਦੇ ਖਾਤੇ ਵਿੱਚ ਚਾਰ ਪੜਾਵਾਂ ਵਿੱਚ ਜਮ੍ਹਾਂ ਹੁੰਦੀ ਹੈ । ਕੀ ਆਖਿਆ ਸੁਖਵੀਰ ਸਿੰਘ ਨੇ ਇਸ ਮੌਕੇ ਓ. ਐਸ. ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸੂਬੇ ਦੇ ਹਰੇਕ ਯੋਗ ਲਾਭਪਾਤਰੀ ਤੱਕ ਸਰਕਾਰੀ ਸਕੀਮਾਂ ਦਾ ਲਾਭ ਬਿਨਾਂ ਕਿਸੇ ਭੇਦਭਾਵ ਦੇ ਪਹੁੰਚੇ। ਉਨ੍ਹਾਂ ਕਿਹਾ ਕਿ ਪੱਕੇ ਮਕਾਨ ਮਨੁੱਖ ਦੀ ਬੁਨਿਆਦੀ ਲੋੜ ਹੈ ਅਤੇ ਸਰਕਾਰ ਦਾ ਟੀਚਾ ਹੈ ਕਿ ਕੋਈ ਵੀ ਪਰਿਵਾਰ ਛੱਤ ਤੋਂ ਵਾਂਝਾ ਨਾ ਰਹੇ। ਓ. ਐਸ. ਡੀ. ਨੇ ਕੀਤੀ ਲਾਭਪਾਤਰੀਆਂ ਨੂੰ ਅਪੀਲ ਉਨ੍ਹਾਂ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਮਿਲੀ ਮਦਦ ਨਾਲ ਆਪਣੇ ਮਕਾਨਾਂ ਦੇ ਨਿਰਮਾਣ ਕਾਰਜ ਨੂੰ ਜਲਦ ਪੂਰਾ ਕਰਨ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹੋਰ ਸਕੀਮਾਂ ਦਾ ਵੀ ਲਾਭ ਲੈਣ। ਓ. ਐਸ. ਡੀ. ਸੁਖਵੀਰ ਸਿੰਘ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਪਾਰਦਰਸ਼ੀ ਅਤੇ ਸੌਖੀ ਪ੍ਰਕਿਰਿਆ ਰਾਹੀਂ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਵਿੱਚ ਭਰੋਸਾ ਵੱਧ ਰਿਹਾ ਹੈ ਅਤੇ ਉਹ ਖੁਦ ਨੂੰ ਸਰਕਾਰ ਨਾਲ ਜੁੜਿਆ ਮਹਿਸੂਸ ਕਰ ਰਹੇ ਹਨ । ਕੌਣ ਕੌਣ ਸੀ ਮੌਜੂਦ ਇਸ ਮੌਕੇ ਐਸ. ਡੀ. ਐਮ. ਡਾ. ਇਸਮਤ ਵਿਜੈ ਸਿੰਘ, ਸੀ.ਐਮ.ਐਫ.ਓ. ਡਾ. ਅਰਵਿੰਦ ਕੁਮਾਰ, ਵਕਫ਼ ਬੋਰਡ ਮੈਂਬਰ ਡਾ. ਅਨਵਰ ਭਸੌੜ, ਜਿ਼ਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ, ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਡਾਇਰੈਕਟਰ ਅਨਿਲ ਮਿੱਤਲ, ਡਾਇਰੈਕਟਰ ਪੁਸ਼ਪਿੰਦਰ ਸ਼ਰਮਾ, ਈ.ਓ. ਗੁਰਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਨਰੇਸ਼ ਸਿੰਗਲਾ ਸਮੇਤ ਹੋਰ ਗਣਮਾਨਯ ਵਿਅਕਤੀ ਵੀ ਹਾਜ਼ਰ ਸਨ ।

Related Post

Instagram