
ਪੀ. ਸੀ. ਐਸ. ਮਨਜੀਤ ਸਿੰਘ ਚੀਮਾ ਪੰਜਾਬ ਸਰਕਾਰ ਵਲੋਂ ਸਕੱਤਰ ਆਰ. ਟੀ. ਏ. ਪਟਿਆਲਾ ਨਿਯੁਕਤ
- by Jasbeer Singh
- May 28, 2025

ਪੀ. ਸੀ. ਐਸ. ਮਨਜੀਤ ਸਿੰਘ ਚੀਮਾ ਪੰਜਾਬ ਸਰਕਾਰ ਵਲੋਂ ਸਕੱਤਰ ਆਰ. ਟੀ. ਏ. ਪਟਿਆਲਾ ਨਿਯੁਕਤ ਪਟਿਆਲਾ, 28 ਮਈ : ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਚੁੱਕੇ ਲੈਫਟੀਨੈਂਟ ਕਰਨਲ ਮਨਜੀਤ ਸਿੰਘ ਚੀਮਾ ਪੀ.ਸੀ.ਐਸ.ਅਧਿਕਾਰੀ ਜੋ ਹੁਣ ਪੰਜਾਬ ਸਰਕਾਰ ਵਲੋਂ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਪਟਿਆਲਾ ਨਿਯੁਕਤ ਕੀਤੇ ਗਏ ਹਨ।ਸ਼੍ਰ.ਚੀਮਾ ਪੰਜਾਬ ਸਰਕਾਰ ਵਲੋਂ ਐਸ. ਡੀ. ਐਮ.,ਏ. ਡੀ. ਸੀ.,ਏ. ਡੀ. ਸੀ. (ਡੀ) ਅਤੇ ਹੋਰ ਵੱਖ ਵੱਖ ਵਿਭਾਗਾਂ ਵਿੱਚ ਮੁੱਖ ਅਹੁਦਿਆਂ ਉੱਪਰ ਸੇਵਾਵਾਂ ਪ੍ਰਦਾਨ ਕਰ ਚੁੱਕੇ ਹਨ।ਪ੍ਰਸ਼ਾਸਨਿਕ ਅਹੁਦਿਆਂ ਉੱਪਰ ਸਖ਼ਤੀ,ਇਮਾਨਦਾਰੀ ਤੇ ਮਿਹਨਤ ਨਾਲ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਕੇ ਪਬਲਿਕ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਈ ਜਿਸ ਕਰਕੇ ਲੋਕ ਵੀ ਉਹਨਾਂ ਨੂੰ ਹੱਥੀਂ ਛਾਂਵਾਂ ਕਰਦੇ ਹਨ।ਉਹਨਾਂ ਵਲੋਂ ਲੋਕਾਂ ਨੂੰ ਪ੍ਰਦਾਨ ਕੀਤੀ ਸੇਵਾ ਬਦਲੇ ਲੋਕਾਂ ਦੇ ਹਿਰਦੇ ਵਿੱਚ ਆਪਣੀ ਜਗ੍ਹਾ ਬਣਾ ਚੁੱਕੇ ਹਨ। ਸ਼੍ਰ.ਚੀਮਾ ਵਲੋਂ ਪ੍ਰਦਾਨ ਕੀਤੀਆਂ ਸੇਵਾਵਾਂ ਦੀ ਬਦੌਲਤ ਆਮ ਲੋਕ ਵੀ ਉਹਨਾਂ ਉੱਪਰ ਮਾਣ ਮਹਿਸੂਸ ਕਰਦੇ ਹਨ।ਸ਼੍ਰ.ਚੀਮਾ ਇਮਾਨਦਾਰ ਅਤੇ ਸਖ਼ਤੀ ਨਾਲ ਸੇਵਾਵਾਂ ਦੇਣ ਵਜੋਂ ਜਾਣੇ ਜਾਂਦੇ ਹਨ।ਸਮਾਜ ਸੇਵੀ ਵਿਅਕਤੀਆਂ ਨੈਸਨਲ ਅਵਾਰਡੀ ਐਚ ਐਸ ਕਰੀਰ,ਹੇਮ ਰਿਸ਼ੀ,ਸਟੇਟ ਅਵਾਰਡੀ ਪਰਮਜੀਤ ਸਿੰਘ,ਸਟੇਟ ਅਵਾਰਡੀ ਗੁਰਜੰਟ ਸਿੰਘ,ਗੁਰਕੀਰਤ ਸਿੰਘ ਸਟੇਟ ਅਵਾਰਡੀ ਗੁਰਪ੍ਰੀਤ ਸਿੰਘ,ਗੁਰਪ੍ਰਤਾਪ ਸਿੰਘ ਸਾਹੀ ਅਤੇ ਕੁਲਵੰਤ ਧੀਮਾਨ ਵਲੋਂ ਸਵਾਗਤ ਕਰਦਿਆਂ ਕਿਹਾ ਕਿ ਪਟਿਆਲਾ ਦਫਤਰ ਵਿੱਚ ਹੁਣ ਸੁਧਾਰ ਜਰੁਰ ਹੋਵੇਗਾ।