post

Jasbeer Singh

(Chief Editor)

National

ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ ਘਰ ਨੇ ਕੀਤੀ ਛਾਪੇਮਾਰੀ

post-img

ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ ਘਰ ਨੇ ਕੀਤੀ ਛਾਪੇਮਾਰੀ ਨਵੀਂ ਦਿੱਲੀ, 26 ਅਗਸਤ 2025 : ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਦਿੱਲੀ ਦੇ ਦੋ ਸਿਹਤ ਮੰਤਰੀਆਂ ਸੌਰਭ ਭਾਰਦਵਾਜ ਅਤੇ ਸਤੇਂਦਰ ਜੈਨ ਦੀ 5590 ਕਰੋੜ ਰੁਪਏ ਦੇ ਕਥਿਤ ਘੁਟਾਲੇ ਵਿਚ ਰੋਲ ਕੀਤੇ ਜਾਣ ਦੀ ਚੱਲ ਰਹੀ ਜਾਂਚ ਦੇ ਚਲਦਿਆਂ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ 13 ਟਿਕਾਣਿਆਂ `ਤੇ ਛਾਪੇਮਾਰੀ ਕੀਤੀ। ਦੱਸਣਯੋਗ ਹੈ ਕਿ ਐਂਟੀ ਕੁਰੱਪਸ਼ਨ ਬਿਊਰੋ (ਏ. ਸੀ. ਬੀ.) ਨੇ ਪਹਿਲਾਂ ਜੂਨ ਵਿੱਚ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਸੀ ਅਤੇ ਈ. ਡੀ. ਨੇ ਜੁਲਾਈ ਵਿੱਚ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ। ਆਪ ਸਰਕਾਰ ਨੇ ਦਿੱਤੀ ਸੀ ਸਾਲ 2018-19 ਵਿਚ 24 ਹਸਪਤਾਲ ਪ੍ਰਾਜੈਕਟਾਂ ਨੂੰ ਮਨਜ਼ੂਰੀ ਪ੍ਰਾਪਤ ਜਾਣਕਾਰੀ ਮੁਤਾਬਕ ਈ. ਡੀ. ਅਨੁਸਾਰ ਆਮ ਆਦਮੀ ਪਾਰਟੀ ਸਰਕਾਰ ਨੇ 2018-19 ਵਿੱਚ 24 ਹਸਪਤਾਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਸੀ। ਯੋਜਨਾ ਛੇ ਮਹੀਨਿਆਂ ਦੇ ਅੰਦਰ ਆਈਸੀਯੂ ਹਸਪਤਾਲ ਬਣਾਉਣ ਦੀ ਸੀ, ਪਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਮ ਅਜੇ ਪੂਰਾ ਨਹੀਂ ਹੋਇਆ ਹੈ, ਜਦੋਂ ਕਿ 800 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਹੁਣ ਤੱਕ ਸਿਰਫ 50% ਕੰਮ ਹੀ ਪੂਰਾ ਹੋਇਆ ਹੈ। ਈਡੀ ਨੇ ਇਹ ਵੀ ਪਾਇਆ ਕਿ ਦਿੱਲੀ ਸਰਕਾਰ ਦੇ ਲੋਕ ਨਾਇਕ ਹਸਪਤਾਲ ਦੀ ਉਸਾਰੀ ਲਾਗਤ 488 ਕਰੋੜ ਰੁਪਏ ਤੋਂ ਵੱਧ ਕੇ 1,135 ਕਰੋੜ ਰੁਪਏ ਹੋ ਗਈ ਹੈ। ਏਜੰਸੀ ਦਾ ਦੋਸ਼ ਹੈ ਕਿ ਕਈ ਹਸਪਤਾਲਾਂ ਵਿੱਚ ਉਸਾਰੀ ਦਾ ਕੰਮ ਬਿਨਾਂ ਸਹੀ ਪ੍ਰਵਾਨਗੀ ਦੇ ਸ਼ੁਰੂ ਕੀਤਾ ਗਿਆ ਸੀ।

Related Post