
ਐਸ. ਬੀ. ਆਈ. ਆਰਸੇਟੀ ਪਟਿਆਲਾ ਵਿੱਚ ਦੋ ਰੋਜ਼ਾ ਡੋਮੇਨ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਕ ਆਯੋਜਿਤ
- by Jasbeer Singh
- August 23, 2025

ਐਸ. ਬੀ. ਆਈ. ਆਰਸੇਟੀ ਪਟਿਆਲਾ ਵਿੱਚ ਦੋ ਰੋਜ਼ਾ ਡੋਮੇਨ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਕ ਆਯੋਜਿਤ ਸਰਕਾਰ ਵੱਲੋਂ ਪੇਂਡੂ ਪੱਧਰ 'ਤੇ ਨੌਜ਼ਵਾਨਾਂ ਨੂੰ ਸਿੱਖਿਆ ਪ੍ਰਦਾਨ ਕਰਕੇ ਆਰਥਿਕ ਪੱਖੋਂ ਕੀਤਾ ਜਾ ਰਿਹਾ ਹੈ ਮਜਬੂਤ ਪਟਿਆਲਾ, 23 ਅਗਸਤ 2025 : ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅਤੇ ਨੈਸ਼ਨਲ ਅਕੈਡਮੀ ਆਫ ਰੁਡਸੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਵਿਖੇ ਐਸ. ਬੀ. ਆਈ. ਆਰਸੇਟੀ ਵਿੱਚ ਦੋ ਰੋਜ਼ਾ ਡੋਮੇਨ ਸਕਿੱਲ ਟ੍ਰੇਨਰ ਸਰਟੀਫਿਕੇਸ਼ਨ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ । ਇਹ ਪ੍ਰੋਗਰਾਮ ਆਰਸੇਟੀ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਦੀ ਅਗਵਾਈ ਵਿੱਚ ਚਲਾਇਆ ਗਿਆ ਜਿਸਦਾ ਮੰਤਵ ਦੇਸ਼ ਭਰ ਵਿੱਚ ਰੋਜ਼ਗਾਰਮੁਖੀ ਸਿਖਲਾਈ ਦੀ ਮਿਆਰਤਾ ਨੂੰ ਮਜ਼ਬੂਤ ਕਰਨਾ ਹੈ । ਇਸ ਮੁਹਿੰਮ ਰਾਹੀਂ ਪੇਂਡੂ ਪੱਧਰ 'ਤੇ ਨੌਜ਼ਵਾਨਾਂ ਨੂੰ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਮਜਬੂਤ ਕੀਤਾ ਜਾ ਰਿਹਾ ਹੈ । ਡੋਮੇਨ ਸਕਿੱਲ ਟ੍ਰੇਨਰ ਸਰਟੀਫਿਕੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਦੇ ਸਟੇਟ ਕੰਟਰੋਲਰ ਆਫ ਆਰਸੇਟੀ ਇੰਜੀ. ਰਜਤ ੳਤਰੇਜਾ ਨੇ ਕੀਤੀ, ਉਹਨਾਂ ਇਸ ਪ੍ਰੋਗਰਾਮ ਨੂੰ ਬੜੀ ਸੁਚੱਜੇ ਢੰਗ ਨਾਲ ਚਲਾਇਆ। ਇਸ ਮੌਕੇ ‘ਤੇ ਸਟੇਟ ਡਾਇਰੈਕਟਰ ਆਰਸੇਟੀ ਉਪਕਾਰ ਸਿੰਘ ਵੀ ਹਾਜ਼ਰ ਸਨ। ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉਮੀਦਵਾਰਾਂ ਨੇ ਭਾਗ ਲਿਆ । ਇਸ ਟਰੇਨਿੰਗ ਵਿੱਚ ਮਿਸਤਰੀ ਤੇ ਕੰਕਰੀਟ ਕੰਮ, ਡੇਅਰੀ, ਖੁੰਭੀ ਉਤਪਾਦਨ, ਪਲੰਬਿੰਗ ਤੇ ਸੈਨੇਟਰੀ ਕੰਮ, ਘਰੇਲੂ ਉਪਕਰਣ ਮੁਰੰਮਤ, ਡੈਸਕਟਾਪ ਪਬਲਿਸ਼ਿੰਗ, ਸਹਾਇਕ ਖਾਤਾਬੁੱਕ, ਜੂਟ ਉਤਪਾਦ, ਪਾਪੜ-ਅਚਾਰ-ਮਸਾਲਾ ਤਿਆਰ ਕਰਨਾ, ਸ਼ਹਿਦ ਉਤਪਾਦਨ, ਨਰਮ ਖਿਡੌਣੇ ਬਣਾਉਣਾ, ਲਾਈਟ ਮੋਟਰ ਵਹੀਕਲ ਮਾਲਕ-ਡਰਾਈਵਰ ਅਤੇ ਫਾਸਟ ਫੂਡ ਸਟਾਲ ਪ੍ਰਬੰਧਨ ਵਰਗੇ ਕਈ ਖੇਤਰ ਸ਼ਾਮਲ ਸਨ। ਐਸ. ਬੀ. ਆਈ. ਆਰਸੇਟੀ ਪਟਿਆਲਾ ਦੀ ਪੂਰੀ ਟੀਮ ਨੇ ਇਸ ਪ੍ਰੋਗਰਾਮ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਪੂਰਾ ਯੋਗਦਾਨ ਦਿੱਤਾ । ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ ਇਹ ਮੁਹਿੰਮ ਖੇਤਰ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਅਤੇ ਉਨ੍ਹਾਂ ਨੂੰ ਸਵੈਰੋਜ਼ਗਾਰ ਵੱਲ ਪ੍ਰੇਰਿਤ ਕਰਨ ਵਿੱਚ ਇੱਕ ਮਹੱਤਵਪੂਰਣ ਕਦਮ ਸਾਬਤ ਹੋ ਰਹੀ ਹੈ ।