
ਬਿਕਰਮ ਸਿੰਘ ਮਜੀਠੀਆ ਤੋਂ ਸਿੱਟ ਨੇ ਨਾਭਾ ਜੇਲ ਵਿੱਚ ਢਾਈ ਘੰਟੇ ਕੀਤੀ ਪੁੱਛਗਿਛ
- by Jasbeer Singh
- August 25, 2025

ਬਿਕਰਮ ਸਿੰਘ ਮਜੀਠੀਆ ਤੋਂ ਸਿੱਟ ਨੇ ਨਾਭਾ ਜੇਲ ਵਿੱਚ ਢਾਈ ਘੰਟੇ ਕੀਤੀ ਪੁੱਛਗਿਛ ਨਾਭਾ, 25 ਅਗਸਤ 2025 : ਆਮਦਨ ਤੋਂ ਵੱਧ ਮਾਮਲੇ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨਾਭਾ ਜੇਲ ਵਿੱਚ ਹਨ ਇੱਕ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਹੈ। ਨਾਭਾ ਜੇਲ ਦੇ ਅੰਦਰ ਜਾ ਕੇ ਬਿਕਰਮ ਸਿੰਘ ਮਜੀਠੀਆ ਤੋਂ ਕਰੀਬ ਢਾਈ ਘੰਟੇ ਤੱਕ ਸਵਾਲ ਜਵਾਬ ਹੋਏ ਨੇ ਸਿੱਟ ਮੁਖੀ ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ ਤੇ ਐਸ. ਪੀ. (ਡੀ) ਗੁਰਬੰਸ ਬੈਂਸ ਦੇ ਵੱਲੋਂ ਇਹ ਪੁੱਛਗਿਚ ਕੀਤੀ ਗਈ ਹੈ। ਲੈਂਡ ਮਿਸਿੰਗ ਰਿਕਾਰਡ ਨੂੰ ਲੈ ਕੇ ਪੁੱਛ ਗਿੱਛ ਕੀਤੀ ਗਈ ਹੈ। ਬਿਕਰਮ ਮਜੀਠੀਆ ਇਸ ਵੇਲੇ ਨਾਭਾ ਜੇਲ ਦੇ ਵਿੱਚ ਬੰਦ ਨੇ ਆਮਦਨ ਤੋਂ ਬਾਅਦ ਜਾਇਦਾਦ ਦਾ ਇਹ ਮਾਮਲਾ ਵਿਜਲੈਂਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੀ ਜਮਾਨਤ ਪਟੀਸ਼ਨ ਵੀ ਮੋਹਾਲੀ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਸੀ ਤੇ ਮੁੜ ਤੋਂ ਉਹਨਾਂ ਤੋਂ ਪੁੱਛ ਗਿੱਛ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਸਿੱਟ ਢਾਈ ਘੰਟੇ ਅੰਦਰ ਰਹੀ ਕਿ ਕੁਝ ਸਵਾਲ ਜਵਾਬ ਹੋਏ ਹਨ ਕੁਝ ਜਾਣਕਾਰੀ ਮਿਲ ਰਹੀ ਹੈ। ਦੋ ਘੰਟੇ ਤੋਂ ਵੱਧ ਦਾ ਸਮਾਂ ਐਸ. ਐਸ. ਪੀ. ਵਰੁਣ ਸ਼ਰਮਾ ਦੀ ਅਗਵਾਈ ਵਿੱਚ ਜੋ ਬਿਕਰਮ ਮਜੀਠੀਆ ਨਾਲ ਪੁੱਛਗਿੱਛ ਕੀਤੀ ਹੈ ਤੇ ਜਦੋਂ ਉਹਨਾਂ ਵੱਲੋਂ ਪਹਿਲਾਂ ਕਿਹਾ ਗਿਆ ਸੀ ਅਸੀਂ ਆ ਕੇ ਇਸ ਸਬੰਧੀ ਅਸੀਂ ਪ੍ਰੈਸ ਵਾਰਤਾ ਕਰਾਂਗੇ ਪਰ ਜਦੋਂ ਮੌਕੇ ਤੇ ਨਿਕਲੇ ਉਹਨਾਂ ਨੇ ਇਸ਼ਾਰਾ ਵੀ ਕੀਤਾ ਅੱਗੇ ਜਾ ਕੇ ਰੁਕਦਿਆਂ ਪਰ ਬਿਨਾਂ ਪ੍ਰੈਸ ਨਾਲ ਗੱਲਬਾਤ ਕਰਦੇ ਬਿਨਾਂ ਚਲਦੇ ਬਣੇ ਅਤੇ ਜਦੋਂ ਕਿ ਮੇਨ ਗੱਲ ਇਹ ਹੈ ਜੋ ਮਿਸਿੰਗ ਲੈਂਡ ਆ ਉਸ ਨੂੰ ਲੈ ਕੇ ਜਿਹੜੇ ਕਰੀਬ ਦੋ ਘੰਟੇ ਤੋਂ ਉੱਪਰ ਤੇ ਪੁੱਛਕਿਛ ਕੀਤੀ ਪਰ ਪੁੱਛ ਗਿੱਛ ਕੀ ਹੋਈ ਹੈ, ਪਤਾ ਨਹੀਂ। ਸੂਤਰਾ ਦੇ ਹਵਾਲੇ ਤੋਂ ਖਬਰ ਮਿਲ ਰਹੀ ਕੁਝ ਸਵਾਲ ਜਵਾਬ ਹੋਏ ਕੀ ਕੁਝ ਪੁੱਛਿਆ ਗਿਆ ਕਿਸ ਤਰ੍ਹਾਂ ਦਾ ਬਿਕਰਮ ਮਜੀਠੀਆ ਦਾ ਰਵਈਆ ਰਿਹਾ ਇਸ ਪੁੱਛਗਿਛ ਦੇ ਦੌਰਾਨ ਕਿ ਕੁਝ ਜਾਣਕਾਰੀਆਂ ਦਿੱਤੀਆਂ ਗਈਆਂ ਜਾ ਨਹੀਂ ਦਿੱਤੀਆਂ ਗਈਆਂ ਕੀ ਕੁਝ ਪਤਾ ਨਹੀ ਲੱਗ ਸਕਿਆ। ਇਸ ਸਬੰਧੀ ਐਸਐਸਪੀ ਖੁਦ ਮੁਖੀ ਨੇ ਮੀਡੀਆ ਨੂੰ ਜਾਣਕਾਰੀ ਦੇਣੀ ਸੀ, ਪਰ ਉਹ ਬਗੈਰ ਗੱਲਬਾਤ ਕੀਤੀ ਚਲੇ ਗਏ।