ਪੀ. ਓ. ਸਟਾਫ ਦੀ ਪੁਲਸ ਪਾਰਟੀ ਨੇ ਕੀਤਾ ਦੋ ਭਗੌੜਿਆਂ ਨੂੰ ਗਿ੍ਰਫ਼ਤਾਰ
- by Jasbeer Singh
- May 4, 2024
ਪਟਿਆਲਾ, 4 ਮਈ (ਜਸਬੀਰ)-ਪੀ. ਓ. ਸਟਾਫ਼ ਪਟਿਆਲਾ ਦੀ ਪੁਲਸ ਪਾਰਟੀ ਨੇ ਏ. ਐਸ. ਆਈ. ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ ਦੋ ਭਗੌੜਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਪਹਿਲੇ ਕੇਸ ’ਚ ਬਲਵਿੰਦਰ ਸਿੰਘ ਉਰਫ਼ ਬਲਜਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਡੇਰਾ ਬਰੇਲ ਵਾਲਿਆਂ ਦਾ ਪਿੰਡ ਪਵਾਲਾ ਥਾਣਾ ਬਡਾਲੀ ਆਲਾ ਸਿੰਘ ਜ਼ਿਲਾ ਫਤਿਹਗੜ੍ਹ ਸਾਹਿਬ ਵਿਰੁੱਧ .ਥਾਣਾ ਸਦਰ ਰਾਜਪੁਰਾ ਵਿਖੇ 11 ਜੂਨ 2020 ਨੂੰ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਨੂੰ ਮਾਨਯੋਗ ਕੋਰਟ ਨੇ 25 ਸਤੰਬਰ 2023 ਨੂੰ ਪੀ. ਓ. ਕਰਾਰ ਦਿੱਤਾ ਸੀ। ਦੂਸਰੇ ਕੇਸ ’ਚ ਗੁਰਵਿੰਦਰ ਸਿੰਘ ਉਰਫ਼ ਲਾਲੀ ਪੁੱਤਰ ਅਮਰੀਕ ਸਿੰਘ ਵਾਸੀ ਸੈਂਪਲੀ ਥਾਣਾ ਬਡਾਲੀ ਆਲਾ ਸਿੰਘ ਜ਼ਿਲਾ ਫਤਿਹਗੜ੍ਹ ਸਾਹਿਬ ਵਿਰੁੱਧ ਥਾਣਾ ਤਿ੍ਰਪੜੀ ਪਟਿਆਲਾ ਵਿਖੇ 17 ਮਾਰਚ 2016 ਨੂੰ 420 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਨੂੰ ਮਾਨਯੋਗ ਕੋਰਟ ਨੇ 5 ਸਤੰਬਰ 2019 ਨੂੰ ਪੀ. ਓ. ਕਰਾਰ ਦਿੱਤਾ ਗਿਆ ਸੀ। ਉਕਤ ਦੋਵੇਂ ਭਗੌੜਿਆਂ ਨੂੰ ਗਿ੍ਰਫ਼ਤਾਰ ਕਰਨ ਵਿਚ ਏ. ਐਸ. ਆਈ. ਜਸਪਾਲ ਸਿੰਘ, ਏ. ਐਸ. ਆਈ. ਸੁਰਜੀਤ ਸਿੰਘ, ਏ. ਐਸ. ਆਈ. ਅਮਰਜੀਤ ਸਿੰਘ, ਏ. ਐਸ. ਆਈ. ਹਰਜਿੰਦਰ ਸਿੰਘ, ਏ. ਐਸ. ਆਈ. ਬਲਵਿੰਦਰ ਸਿੰਘ ਅਤੇ ਏ. ਐਸ. ਆਈ. ਸੁਰੇਸ਼ ਕੁਮਾਰ ਸ਼ਾਮਲ ਸਨ।
