

ਭਗਵੰਤ ਸਰਕਾਰ ਨੇ ਆਪਣੀਆਂ ਨਾਮਕਾਮੀਆਂ ਛੁਪਾਉਣ ਲਈ ਛੇੜਿਆ ਪਾਣੀ ਦਾ ਮੁੱਦਾ ਬਸੀ ਪਠਾਣਾ, 5 ਮਈ : ਭਾਰਤੀ ਜਨਤਾ ਪਾਰਟੀ ਮੰਡਲ ਬੱਸੀ ਪਠਾਣਾ ਦੇ ਜਨਰਲ ਸਕੱਤਰ ਓਮ ਗੌਤਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇਆਉਂਦੀਆਂ ਜਾ ਰਹੀਆਂ ਹਨ ਭਗਵੰਤ ਸਰਕਾਰ ਆਪਣੀ ਸਰਕਾਰ ਦੀਆਂ ਨਾਕਾਮੀਆਂ ਛੁਪਾਉਣ ਲਈ ਅਤੇ ਆਪਣੀ ਹੋਣ ਵਾਲੀ ਹਾਰ ਨੂੰ ਦੇਖ ਕੇ ਬੁਖਲਾ ਗਈ ਹੈ। ਭਗਵੰਤ ਸਰਕਾਰ ਨੇ ਹੁਣ ਫਜ਼ੂਲ ਦੀ ਵਾਹ ਵਾਹੀ ਖੱਟਣ ਲਈ ਪਾਣੀ ਦਾ ਮੁੱਦਾ ਛੇੜਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਪਹਿਲਾਂ ਤੋਂ ਹੀ ਪਤਾ ਹੈ ਕਿ ਪੰਜਾਬ ਦੇ ਕੋਲ ਫਾਲਤੂ ਪਾਣੀ ਨਹੀਂ ਹੈ ਪਰ ਫਿਰ ਵੀ ਮੁੱਖ ਮੰਤਰੀ ਦਿੱਲੀ ਅਤੇ ਪੰਜਾਬ ਵਿਚ ਕੇਜਰੀਵਾਲ ਸਰਕਾਰ ਦੀ ਜਿੱਤ ਪੱਕੀ ਕਰਨ ਲਈ ਦੋਹਾਂ ਸੂਬਿਆਂ ਨੂੰ ਪਾਣੀ ਦੇਣ ਦਾ ਵਾਅਦੇ ਕਰਦੇ ਰਹਿੰਦੇ ਹਨ ਪਰ ਦੋਵੇਂ ਸੂਬਿਆਂ ਵਿਚ ਬੁਰੀ ਤਰ੍ਹਾਂ ਹੋਈ ਹਾਰ ਨੂੰ ਦੇਖ ਕੇਸਮਝ ਚੁੱਕੇ ਹਨ ਕਿ ਹੁਣ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਵੀ ਜਾਣ ਵਾਲੀ ਹੈ, ਇਸ ਲਈ ਉਨ੍ਹਾਂ ਇਸ ਮੁੱਦੇ ਨੂੰ ਬਿਨਾਂ ਕਾਰਨ ਹੀ ਉਛਾਲ ਦਿੱਤਾ ਹੈ। ਜਿਸ ਨਾਲ ਕਿਸਾਨ ਭਰਾਵਾਂ ਦੀ ਉਨ੍ਹਾਂ ਨੂੰ ਹਮਦਰਦੀ ਮਿਲ ਸਕੇ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਸਰਬ ਪਾਰਟੀ ਦੀ ਮੀਟਿੰਗ ਵਿਚ ਕਾਂਗਰਸ ਅਤੇ ਅਕਾਲੀ ਦਲ ਦੇ ਪ੍ਰਧਾਨ ਇਸ ਮੀਟਿੰਗ ਵਿਚ ਨਹੀਂ ਪਹੁੰਚੇ ਕਿਉਂਕਿ ਉਹ ਵੀ ਡਬਲ ਰਾਜਨੀਤੀ ਕਰ ਰਹੇ ਹਨ । ਕੀ ਉਨ੍ਹਾਂ ਦਾ ਮੁੱਖ ਮੰਤਰੀ ਤੋਂ ਪੁੱਛਣਾ ਫਰਜ਼ ਨਹੀਂ ਸੀ ਕੀ ਆਪ ਹਰਿਆਣਾ ਅਤੇ ਦਿੱਲੀ ਦੀਆਂ ਚੋਣਾਂ ਵਿਚ ਜਾ ਕੇ ਉਥੋਂ ਦੀਜਨਤਾ ਨਾਲ ਪਾਣੀ ਦੇਣ ਦਾ ਵਾਅਦਾ ਕਿਉਂ ਕਰ ਰਹੇ ਸੀ ਜਦੋਂ ਕਿ ਪੰਜਾਬ ਦੇ ਕੋਲ ਆਪਣੇਲਈ ਹੀ ਪਾਣੀ ਪੂਰਾ ਨਹੀਂ ਹੈ। ਹੁਣ ਇਹੋ ਜਵਾਬ ਆਉਣ ਵਾਲੀਆਂ ਚੋਣਾਂ ਵਿਚ ਪੰਜਾਬ ਦੀ ਜਨਤਾ ਮੁੱਖ ਮੰਤਰੀ ਸਾਹਿਬ ਤੋਂ ਜਰੂਰ ਪੁੱਛੇਗੀ। ਮੁੱਖ ਮੰਤਰੀ ਸਾਹਿਬ ਅਜਿਹੇ ਮੁੱਦੇ ਉਛਾਲ ਕੇ ਭਰਾ ਨੂੰ ਭਰਾ ਨਾਲ ਅਤੇ ਇਕ ਸੂਬੇਨੂੰ ਦੂਸਰੇ ਸੂਬੇਨਾਲ ਲੜਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਜੋ ਕਿ ਦੇਸ਼ ਦੇ ਹਿਤ ਵਿਚ ਨਹੀਂ ਹੈ ਅਤੇ ਆਉਣ ਵਾਲੇ ਸਮੇਂ ਵਿਚ ਦੂਸਰੇ ਸੂਬੇ ਵੀ ਇਕ ਦੂਸਰੇ ਨੂੰ ਮਦਦ ਦੇਣੀ ਬੰਦ ਕਰ ਦੇਣਗੇ, ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਹਰੇਕ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ ।