post

Admin

(Chief Editor)

National

ਕੁਪਵਾੜਾ ਸੈਕਟਰ `ਚ ਕੰਟਰੋਲ ਰੇਖਾ `ਤੇ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ

post-img

ਕੁਪਵਾੜਾ ਸੈਕਟਰ `ਚ ਕੰਟਰੋਲ ਰੇਖਾ `ਤੇ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ

ਜੰਮੂ/ਸ਼੍ਰੀਨਗਰ, 16 ਜੂਨ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਸ੍ਰੀਨਗਰ (Jammu-Srinagar) ਦੇ ਉੱਤਰੀ ਕਸ਼ਮੀਰ ਦੇ ਜਿਲਾ ਕੁਪਵਾੜਾ ਦੇ ਕਰਨਾਰ ਖੇਤਰ `ਚ ਸੁਰੱਖਿਆ ਫੋਰਸਾਂ ਨੇ ਇਕ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ (Arrested) ਕੀਤਾ ਹੈ ।

ਕੀ ਦੱਸਿਆ ਅਧਿਕਾਰੀਆਂ ਨੇ

ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਜੋ ਕਰਨਾਰ ਖੇਤਰ ਦੇ ਸਿਮਰੀ ਪਿੰਡ ਦੇ ਨੇੜੇ ਇਕ ਵਿਅਕਤੀ ਨੂੰ ਹਿਰਾਸਤ `ਚ ਲਿਆ ਗਿਆ ਹੈ ਸ਼ੱਕੀ ਹਾਲਾਤ `ਚ ਕੰਟਰੋਲ ਰੇਖਾ (ਐੱਲ. ਓ. ਸੀ.) ਪਾਰ ਕਰ ਕੇ ਭਾਰਤੀ ਖੇਤਰ `ਚ ਵੜ ਆਇਆ ਸੀ । ਭਾਰਤੀ ਫੌਜ ਅਨੁਸਾਰ ਫੌਜ ਦੇ ਜਵਾਨਾਂ ਅਤੇ ਜੰਮੂ-ਕਸ਼ਮੀਰ ਪੁਲਸ ਦੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਇਸ ਵਿਅਕਤੀ ਨੂੰ ਹਿਰਾਸਤ `ਚ ਲਿਆ ਗਿਆ ।

ਫੌਜੀ ਜਵਾਨਾਂ ਨੇ ਪੁਲਸ ਦੇ ਸਹਿਯੋਗ ਨਾਲ ਕੀਤਾ ਘੁਸਪੈਠੀਆ ਕਾਬੂ

ਫੌਜ ਨੇ ਇਕ ਬਿਆਨ `ਚ ਕਿਹਾ ਕਿ ਖਾਸ ਖੁਫੀਆ ਜਾਣਕਾਰੀ ਦੇ ਆਧਾਰ `ਤੇ ਚੌਕਸ ਜਵਾਨਾਂ ਨੇ ਜੰਮੂ-ਕਸ਼ਮੀਰ ਪੁਲਸ ਦੇ ਨਾਲ ਮਿਲ ਕੇ ਇਕ ਸਾਂਝੇ ਆਪ੍ਰੇਸ਼ਨ `ਚ ਕੁਪਵਾੜਾ ਦੇ ਕਰਨਾਰ ਸੈਕਟਰ `ਚ ਸਿਮਰੀ ਪਿੰਡ ਦੇ ਕੋਲ ਇਕ ਪਾਕਿਸਤਾਨੀ ਨਾਗਰਿਕ (Pakistani citizen) ਨੂੰ ਫੜਿਆ ਜੋ ਸ਼ੱਕੀ ਹਾਲਾਤ `ਚ ਕੰਟਰੋਲ ਰੇਖਾ ਪਾਰ ਕਰ ਕੇ ਆਇਆ ਸੀ ।

ਜਾਂਚ ਏਜੰਸੀਆਂ ਕਰ ਰਹੀਆਂ ਹਨ ਪੁੱਛਗਿੱਛ

ਫੌਜ ਨੇ ਕਿਹਾ ਕਿ ਸਾਂਝੀ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸੁਰੱਖਿਆ `ਚ ਕਿਸੇ ਵੀ ਤਰ੍ਹਾਂ ਦੀ ਸੰਨ੍ਹ ਲੱਗਣ ਤੋਂ ਪਹਿਲਾਂ ਹੀ ਘੁਸਪੈਠੀਏ ਨੂੰ ਕਾਬੂ ਕਰ ਲਿਆ । ਫੜੇ ਗਏ ਵਿਅਕਤੀ ਨੂੰ ਹਾਲੇ ਹਿਰਾਸਤ `ਚ ਰੱਖਿਆ ਗਿਆ ਅਤੇ ਜਾਂਚ ਏਜੰਸੀਆਂ (Investigating agencies) ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ ।

Related Post

Instagram