post

Admin

(Chief Editor)

National

ਪਲਾਸ਼ ਮੁੱਛਲ ਨੇ ਅਦਾਕਾਰ ਖਿਲਾਫ ਦਾਇਰ ਕੀਤਾ ਮਾਣਹਾਨੀ ਦਾ ਮਾਮਲਾ

post-img

ਪਲਾਸ਼ ਮੁੱਛਲ ਨੇ ਅਦਾਕਾਰ ਖਿਲਾਫ ਦਾਇਰ ਕੀਤਾ ਮਾਣਹਾਨੀ ਦਾ ਮਾਮਲਾ ਮੁੰਬਈ, 26 ਜਨਵਰੀ 2026 : ਸੰਗੀਤਕਾਰ ਅਤੇ ਫਿਲਮਕਾਰ ਪਲਾਸ਼ ਮੁੱਛਲ ਨੇ ਧੋਖਾਦੇਹੀ ਦਾ ਦੋਸ਼ ਲਾਉਣ `ਤੇ ਮਰਾਠੀ ਅਦਾਕਾਰ ਵਿਦਿਆਨ ਮਾਨੇ ਨੂੰ ਕਾਨੂੰਨੀ ਨੋਟਿਸ ਭੇਜ ਕੇ ਮਾਣਹਾਨੀ ਲਈ 10 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਹੈ। ਇਸ ਹਫਤੇ ਦੀ ਸ਼ੁਰੂਆਤ `ਚ 34 ਸਾਲਾ ਅਦਾਕਾਰ-ਨਿਰਮਾਤਾ ਵਿਦਿਆਨ ਮਾਨੇ ਨੇ ਮਹਾਰਾਸ਼ਟਰ ਦੇ ਸ਼ਾਂਗਲੀ ਜਿ਼ਲੇ `ਚ ਪੁਲਸ ਨਾਲ ਸੰਪਰਕ ਕੀਤਾ ਅਤੇ ਦੋਸ਼ ਲਾਇਆ ਕਿ ਮੁੱਛਲ ਨੇ ਉਨ੍ਹਾਂ ਨਾਲ 40 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ। ਮੰਗਿਆ 10 ਕਰੋੜ ਰੁਪਏ ਦਾ ਹਰਜਾਨਾ ਪਲਾਸ਼ ਮੁੱਛਲ ਦੇ ਵਕੀਲ ਸ਼ੇਆਂਸ਼ ਮਿਥਾਰੇ ਨੇ ਦਾਅਵਾ ਕੀਤਾ ਕਿ ਸੰਗੀਤਕਾਰ-ਫਿਲਮਕਾਰ ਨੂੰ ਕੋਈ ਪੈਸਾ ਨਹੀਂ ਮਿਲਿਆ ਸੀ। ਮੁੱਛਲ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਨਿਰਾਧਾਰ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਂਗਲੀ ਨਿਵਾਸੀ ਮਾਨੇ ਨੂੰ ਮਾਣਹਾਨੀ ਲਈ 10 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕਰਦੇ ਹੋਏ ਕਾਨੂੰਨੀ ਨੋਟਿਸ ਭੇਜਿਆ ਹੈ।

Related Post

Instagram