ਪੰਜਾਬ ਅਤੇ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਵਿਚਾਲੇ ਭਾਈਵਾਲੀ : ਮਾਨ ਜਲੰਧਰ, 24 ਅਪ੍ਰੈਲ 2026 : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਵਿਚਕਾਰ ਸਹਿਯੋਗ ਹੁਣ ਜ਼ਮੀਨੀ ਪੱਧਰ `ਤੇ ਦਿਖਾਈ ਦੇਣ ਲੱਗਾ ਹੈ। ਜਮਾਤਾਂ ਵਿਚ ਪੜ੍ਹਾਉਣ ਦੇ ਤਰੀਕੇ ਵਧੇਰੇ ਇੰਟਰੈਕਟਿਵ ਹੋ ਰਹੇ ਹਨ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਵਿਚ ਸ਼ੁਰੂਆਤੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ‘ਕੁਕੁਲੋ-ਮੋਇਕੋਇਨੇਨ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਸੈਂਟਰ` ਦਾ ਦੌਰਾ ਕੀਤਾ ਇਸ ਪਹਿਲ ਕਦਮੀ ਤਹਿਤ ਪੜ੍ਹਾਈ ਦਾ ਤਰੀਕਾ ਹੌਲੀ-ਹੌਲੀ ਰੱਟਾ ਲਾਉਣ ਤੋਂ ਹਟ ਕੇ ਆਨੰਦਮਈ ਅਤੇ ਸਹਿਭਾਗਤਾ ਆਧਾਰਤ ਸਿੱਖਿਆ ਵੱਲ ਵਧ ਰਿਹਾ ਹੈ । ਪੰਜਾਬ ਦੀ ਵਿਆਪਕ `ਸਿੱਖਿਆ ਕ੍ਰਾਂਤੀ` ਤਹਿਤ ਇਹ ਪ੍ਰੋਗਰਾਮ ਵਿਸ਼ਵ-ਵਿਆਪੀ ਮੁਹਾਰਤ ਨੂੰ ਸਥਾਨਕ ਜਮਾਤਾਂ ਦੇ ਅਨੁਕੂਲ ਬਣਾਉਣ `ਤੇ ਕੇਂਦਰਿਤ ਹੈ । `ਟੇਨ-ਦ-ਟੇਨਰਜ਼` ਮਾਡਲ ਰਾਹੀਂ ਪਹਿਲਕਦਮੀ ਨੂੰ ਕੀਤਾ ਜਾਵੇਗਾ ਲਾਗੂ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ `ਟੇਨ-ਦ-ਟੇਨਰਜ਼` ਮਾਡਲ ਰਾਹੀਂ ਇਸ ਪਹਿਲਕਦਮੀ ਨੂੰ ਵੱਡੇ ਪੱਧਰ `ਤੇ ਲਾਗੂ ਕੀਤਾ ਜਾਵੇਗਾ, ਜਿਸ ਵਿਚ ਲੱਗਭਗ 300 ਅਧਿਆਪਕਾਂ ਨੂੰ ਸਿਖਲਾਈ ਦਿੱਤੀ। ਜਾਵੇਗੀ ਤਾਂ ਜੋ ਸੂਬੇ ਵਿਚ ਬੁਨਿਆਦੀ ਸਿੱਖਿਆ ਨੂੰ ਮਜ਼ਬੂਤੀ ਮਿਲ ਸਕੇ। ਫਿਨਲੈਂਡ ਦੇ ਆਪਣੇ ਸਰਕਾਰੀ ਦੌਰੇ ਦੌਰਾਨ, ਮੁੱਖ ਮੰਤਰੀ ਭਗਵੰਤ ਮਾਨ ਨੇ ‘ਕੁਕੁਲੋ-ਮੋਇਕੋਇਨੇਨ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਸੈਂਟਰ` ਦਾ ਦੌਰਾ ਕੀਤਾ।
